ਅੰਮ੍ਰਿਤਸਰ : ਮੌਹਕਮ ਪੂਰਾ ਦੇ ਅਧੀਨ ਆਉਂਦੇ ਬਿੱਲੇ ਵਾਲੇ ਚੌਕ ਦਾ ਹੈ ਜਿਥੋਂ ਇਕ ਨਵਵਿਆਹੁਤਾ ਇਰਾਵਤੀ ਨਾਮ ਦੀ ਲੜਕੀ ਦੀ ਜ਼ਹਰੀਲੇ ਪਦਾਰਥ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਵਿਆਹ ਦੋ ਕੁ ਮਹੀਨੇ ਪਹਿਲਾ ਹੋਈਆ ਸੀ।
ਨਵਵਿਆਹੁਤਾ ਦੀ ਜ਼ਹਰੀਲਾ ਪਦਾਰਥ ਨਿਗਲਣ ਨਾਲ ਹੋਈ ਮੌਤ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਦੋ ਮਹੀਨੇ ਪਹਿਲਾ ਵਿਆਹ ਹੋਇਆ ਸੀ ਅਤੇ ਉਹ ਸੁਰੂਆਤ ਤੌ ਹੀ ਕਹਿ ਰਹੀ ਸੀ ਕਿ ਉਸਦਾ ਪਤੀ ਉਸਨੂੰ ਤੰਗ ਪਰੇਸ਼ਾਨ ਕਰਦਾ ਹੈ। ਉਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਹੈ ਅਤੇ ਉਸ ਦਾ ਘਰਵਾਲਾ ਉਸਨੂੰ ਹਰ ਗੱਲ ਉੱਤੇ ਜ਼ਹਿਰ ਖਾ ਕੇ ਮਰਨ ਲਈ ਕਹਿੰਦਾ ਹੈ ਜਿਸਦੇ ਚਲਦੇ ਅਜ ਉਹਨਾ ਦੀ ਬੇਟੀ ਨੇ ਮਜਬੂਰ ਹੋ ਇਹ ਕਦਮ ਚੁੱਕਿਆ ਹੈ।ਉਹਨਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਸ ਸੰਬਧੀ ਇਨਸਾਫ਼ ਦੀ ਮੰਗ ਕਰਾਂਦੀਆ ਦੋਸ਼ੀਆ ਨੂੰ ਸਖ਼ਤ ਤੌ ਸਖ਼ਤ ਸਜਾ ਦੇਣ ਦੀ ਅਪੀਲ ਕੀਤੀ ਹੈ।
ਮ੍ਰਿਤਕ ਲੜਕੀ ਦੇ ਸੋਹਰੇ ਪਰਿਵਾਰ ਨੇ ਆਪਣੇ ਤੇ ਲਗੇ ਇਲਜ਼ਾਮਾ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਾਡੀ ਨੂੰਹ ਦਾ ਕਿਸੇ ਲੜਕੇ ਨਾਲ ਚੱਕਰ ਸੀ ਤੇ ਉਹ ਹਮੇਸ਼ਾ ਹੀ ਉਸ ਨਾਲ ਫੋਨ ਤੇ ਗੱਲਬਾਤ ਕਰਦੀ ਰਹਿੰਦੀ ਸੀ ਜਿਸ ਕਾਰਨ ਅਸੀਂ ਕਈ ਵਾਰ ਉਸਨੂੰ ਰੋਕਿਆ ਵੀ ਸੀ ਅਤੇ ਇਸ ਗੱਲ ਬਾਰੇ ਲੜਕੀ ਦੇ ਘਰਵਾਲਿਆਂ ਨੂੰ ਵੀ ਪਤਾ ਹੈ ਪਰ ਅੱਜ ਅਜਿਹਾ ਲੜਕੀ ਨੇ ਇਹ ਕਿਉਂ ਕੀਤੀ ਹੈ।
ਮੌਕੇ ਉੱਤੇ ਪੁੱਜੇ ਜਾਂਚ ਅਧਿਕਾਰੀ ਐਸ.ਐਚ.ਓ ਸੁਖਦੇਵ ਸਿੰਘ ਨੇ ਕਿਹਾ ਕਿ ਅਸੀਂ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਮਾਮਲੇ ਵਿੱਚ ਦੋਨਾਂ ਧਿਰਾਂ ਦੇ ਬਿਆਨ ਦਰਜ਼ ਕਰ ਲਿੱਤੇ ਗਏ ਹਨ। ਜਿਹੜਾ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਰੱਬ ਕਰੇ ਜੇਲ੍ਹ ਚ ਸੜੇ ਰਾਜ ਕੁੰਦਰਾ: ਪੁਨੀਤ ਕੌਰ