Bathinda Drug addicts targeted the Aam Aadmi Clinic and carried out the theft incident ਬਠਿੰਡਾ: ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਅਤੇ ਓਟ ਸੈਟਰਾਂ ਨੂੰ ਆਮ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਤਾਂ ਜੋ ਆਮ ਲੋਕਾਂ ਨੂੰ ਦਵਾਈ ਅਤੇ ਨਸ਼ੇ ਦੇ ਆਦੀ ਨੌਜਾਵਨਾਂ ਨੂੰ ਨਸ਼ਾ ਛਡਾਊ ਗੋਲੀਆਂ ਮਿਲ ਸਕਣ। ਇਸ ਦੇ ਉਲਟ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ੇੜੀਆਂ ਵੱਲੋਂ ਕਲੀਨਿਕ ਨੂੰ ਹੀ ਨਿਸ਼ਾਨਾ ਬਣਾ ਗਿਆ। ਨਸ਼ੇੜੀਆ ਨੇ ਇੱਥੇ ਸਮਾਨ 'ਤੇ ਹੱਥ ਸਾਫ਼ ਕੀਤਾ ਅਤੇ ਚੱਲਦੇ ਬਣੇ।ਇਹ ਘਟਨਾ ਐਤਵਾਰ ਨੂੰ ਛੁੱਟੀ ਵਾਲ ਦਿਨ ਹੋਣ ਕਾਰਨ ਵਾਪਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਤੀਜੀ ਵਾਰ ਚੋਰੀ ਹੋਈ ਹੈ।
ਕੀ-ਕੀ ਚੋਰੀ ਹੋਇਆ:ਨੋਡਲ ਅਫ਼ਸਰ ਡਾਕਟਰ ਰਮਨਦੀਪ ਸਿੰਗਲਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਨਸ਼ੇੜੀਆਂ ਵੱਲੋਂ ਆਮ ਆਦਮੀ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਨੇ ਸ਼ੀਸ਼ੇ ਤੋੜੇ, ਪੱਖੇ, ਕੰਪਿਊਟਰ, ਟੂਟੀਆਂ ਇਥੋਂ ਤੱਕ ਕੇ ਪਰਦੇ ਵੀ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਸ਼ਿਕਾਇਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ।
ਐੱਸ.ਐੱਚ.ਓ. ਦਾ ਬਿਆਨ:ਸਿਵਲ ਲਾਈਨ ਥਾਣੇ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ।ਫਿਲਹਾਲ ਇਸ ਮਾਮਲੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੜਾ ਸਮਾਨ ਚੋਰੀ ਹੋਇਆ ਹੈ। ਚੋਰੀ ਹੋਏ ਸਮਾਨ ਦੀ ਲਿਸਟ ਬਣਾਈ ਜਾ ਰਹੀ ਹੈ ਕਿਉਂਕਿ ਇਸ ਬਿਲਡਿੰਗ ਵਿਚ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਓਟ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਇਸ ਕਾਰਨ ਆਸਾਨੀ ਨਾਲ ਨਸ਼ੇੜੀ ਚੋਰੀ ਕਰਨ 'ਚ ਕਾਮਯਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਇਹ ਨਸ਼ੇੜੀ ਚੋਰ ਕਾਬੂ 'ਚ ਆਉਂਦੇ ਹਨ ਤੇ ਕਦੋਂ ਇਹ ਸਮਾਨ ਮਿਲੇਗਾ ਤਾਂ ਜੋ ਚੋਰੀਆਂ ਦੀ ਘਟਾਨਾਵਾਂ 'ਤੇ ਠੱਲ੍ਹ ਪਾਈ ਜਾ ਸਕੇ।
ਇਹ ਵੀ ਪੜ੍ਹੋ:Gambling in Lachmansar Chownk: ਜੂਆ ਖੇਡਣ ਵਾਲਿਆਂ ਦੀ ਹੁਣ ਨਹੀਂ ਖੈਰ, ਇਲਾਕਾ ਨਿਵਾਸੀਆਂ ਨੇ ਚੁੱਕਿਆ ਇਹ ਕਦਮ