ਲੁਧਿਆਣਾ : ਸ਼ਹਿਰ ਦੇ ਸੁੰਦਰ ਨਗਰ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁੱਝ ਅਣਪਛਾਤੇ ਹਥਿਆਰਬੰਦ ਲੁੱਟੇਰੇ ਗੋਲਡ ਲੋਨ ਕੰਪਨੀ ਮੱਥੂਟ ਫਾਈਨਾਂਸ 'ਚ ਲੁੱਟ ਕਰਨ ਪੁੱਜੀ। ਇਸ ਦੌਰਾਨ ਲੁੱਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਕੰਪਨੀ ਦਾ ਗਾਰਡ ਤੇ ਮੈਨੇਜ਼ਰ ਗੰਭੀਰ ਜ਼ਖਮੀ ਹੋ ਗਏ।
ਫਾਈਨਾਂਸ ਕੰਪਨੀ ਲੁੱਟਣ ਆਏ ਹਥਿਆਰਬੰਦ ਲੁਟੇੇਰੇ, ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਤਿੰਨ ਹਥਿਆਰਬੰਦ ਲੁੱਟੇਰੇ ਗੋਲਡ ਲੋਨ ਲੈਣ ਦੇ ਬਹਾਨੇ ਫਾਈਨਾਂਸ ਕੰਪਨੀ ਵਿੱਚ ਦਾਖਲ ਹੋਏ। ਕੰਪਨੀ ਦਫ਼ਤਰ 'ਚ ਦਾਖਲ ਹੋਣ ਮਗਰੋਂ ਲੁੱਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ। ਜਦੋਂ ਕੰਪਨੀ ਦੇ ਮੈਨੇਜਰ ਤੇ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁੱਟੇਰਿਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਮੈਨੇਜਰ ਤੇ ਗਾਰਡ ਨੂੰ ਗੋਲੀਆਂ ਲੱਗੀਆਂ, ਜਿਸ ਦੇ ਚਲਦੇ ਦੋਵੇਂ ਗੰਭੀਰ ਜ਼ਖਮੀ ਹੋ ਗਏ।
ਫਾਈਨਾਂਸ ਕੰਪਨੀ ਲੁੱਟਣ ਆਏ ਹਥਿਆਰਬੰਦ ਲੁਟੇੇਰੇ ਜ਼ਖਮੀ ਹੋਣ ਦੇ ਬਾਵਜੂਦ ਸੁਰੱਖਿਆ ਗਾਰਡ ਨੇ ਬਹਾਦਰੀ ਵਿਖਾਉਂਦੇ ਹੋਏ ਜਵਾਬੀ ਕਾਰਵਾਈ 'ਚ ਲੁੱਟੇਰਿਆਂ 'ਤੇ ਆਪਣੀ ਬੰਦੂਕ ਨਾਲ ਫਾਇਰ ਕਰ ਦਿੱਤਾ। ਇਸ ਦੌਰਾਨ ਮੌਕੇ 'ਤੇ ਇੱਕ ਲੁੱਟੇਰਾ ਢੇਰ ਹੋ ਗਿਆ। ਜਦੋਂ ਕਿ ਬਾਕੀ ਦੇ ਦੋ ਲੁੱਟੇਰੇ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਪੁਲਿਸ ਨੇ ਮ੍ਰਿਤਕ ਲੁੱਟੇਰੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਜ਼ਖਮੀ ਗਾਰਡ ਤੇ ਮੈਨੇਜਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਪੁੱਜੇ ਏਸੀਪੀ ਧਰਮਪਾਲ ਨੇ ਦੱਸਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੁੱਟੇਰਿਆਂ ਕੋਲ ਹਥਿਆਰ ਸਨ ਤੇ ਉਹ ਕੰਪਨੀ 'ਚ ਲੁੱਟ ਕਰਨ ਦੇ ਇਰਾਦੇ ਨਾਲ ਦਾਖਲ ਹੋਏ। ਉਨ੍ਹਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ, ਪਰ ਗਾਰਡ ਤੇ ਮੈਨੇਜਰ ਦੀ ਬਹਾਦਰੀ ਸਦਕਾ ਉਨ੍ਹਾਂ ਦੀ ਲੁੱਟ ਦੀ ਕੋਸ਼ਿਸ਼ ਨਾਕਾਮ ਹੋ ਗਈ ਤੇ ਇੱਕ ਲੁੱਟੇਰਾ ਢੇਰ ਹੋ ਗਿਆ। ਉਨ੍ਹਾਂ ਵੱਲੋਂ ਫਰਾਰ ਹੋਏ ਲੁੱਟੇਰਿਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ :ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ