ਪੰਜਾਬ

punjab

By

Published : Jun 10, 2021, 7:50 PM IST

ETV Bharat / crime

ਨਕਲੀ ਆਧਾਰ ਕਾਰਡ (Aadhaar card) ਬਣਾਕੇ ਵੇਚੀ ਦੂਜੇ ਦੀ ਜ਼ਮੀਨ

ਫ਼ਾਜ਼ਿਲਕਾ ਦੇ ਪਿੰਡ ਮਾਹੂਆਣਾ ਬੋਦਲਾਂ ਵਿੱਚ ਨਕਲੀ ਆਧਾਰ ਕਾਰਡ ਬਣਕੇ ਕਿਸੇ ਦੂਜੇ ਵਿਅਕਤੀ ਦੀ ਜ਼ਮੀਨ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ (Administration) ‘ਤੇ ਜ਼ਮੀਨ ਦੇ ਮਾਲਿਕਾਂ ਵੱਲੋਂ ਮੁਲਜ਼ਮ (Accused) ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਗਏ ਹਨ।

ਨਕਲੀ ਆਧਾਰ ਕਾਰਡ ਬਣਾਕੇ ਵੇਚੀ ਦੂਜੇ ਦੀ ਜ਼ਮੀਨ
ਨਕਲੀ ਆਧਾਰ ਕਾਰਡ ਬਣਾਕੇ ਵੇਚੀ ਦੂਜੇ ਦੀ ਜ਼ਮੀਨ

ਫ਼ਾਜ਼ਿਲਕਾ: ਸਬ ਤਹਿਸੀਲ ਅਰਨੀਵਾਲਾ ਅਧੀਨ ਪੈਂਦੇ ਪਿੰਡ ਮਾਹੂਆਣਾ ਬੋਦਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਸੰਜੇ ਸ਼ਰਮਾ, ਅੰਜਲੀ ਸ਼ਰਮਾ ਅਤੇ ਅਨੁਰਾਧਾ ਸ਼ਰਮਾ ਦੀ 12 ਏਕੜ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਵੱਲੋਂ ਵੇਚ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਜ਼ਮੀਨ ਦੇ ਮਾਲਕਾਂ ਦੇ ਪਹਿਲਾਂ ਨਕਲੀ ਆਧਾਰ ਕਾਰਡ ਬਣਕੇ ਜ਼ਮੀਨ ਆਪਣੇ ਨਾਮ ਕਰਵਾਈ, ਤੇ ਫਿਰ ਇਹ ਹੀ ਜ਼ਮੀਨ ਕਿਸੇ ਹੋਰ ਨੂੰ ਅੱਗੇ ਵੇਚ ਦਿੱਤੀ।

ਨਕਲੀ ਆਧਾਰ ਕਾਰਡ ਬਣਾਕੇ ਵੇਚੀ ਦੂਜੇ ਦੀ ਜ਼ਮੀਨ

ਇਸ ਸੰਬੰਧ ਵਿੱਚ ਜਦੋਂ ਜ਼ਮੀਨ ਦੇ ਮਾਲਕ ਸੰਜੇ ਸ਼ਰਮਾ ਨੂੰ ਪਤਾ ਲੱਗਿਆ, ਤਾਂ ਉਹ ਇਸ ਮਾਮਲੇ ਸਬੰਧੀ ਤਹਿਸੀਲ ਅਰਨੀਵਾਲਾ ਨੂੰ ਮਿਲਿਆ, ਅਤੇ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ‘ਤੇ ਤਹਿਸੀਲਦਾਰ ਨਵਜੀਵਨ ਸ਼ਰਮਾ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ, ਕਿ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਜੇ ਸ਼ਰਮਾ ਦੇ ਨਾਲ ਤਹਿਸੀਲਦਾਰ ਨੂੰ ਮਿਲਣ ਪਹੁੰਚੀ ਅੰਜਲੀ ਸ਼ਰਮਾ ਨੇ ਬੜੀ ਹੈਰਾਨੀ ਜਤਾਈ, ਕਿ ਇਸ ਕੰਮ ਵਿੱਚ ਕਿਸੇ ਵੀ ਅਧਿਕਾਰੀ ਦੁਆਰਾ ਸਾਡੇ ਆਧਾਰ ਕਾਰਡ ਜਾਂ ਸ਼ਨਾਖ਼ਤ ਕਰਨ ਵਾਲੇ ਨੂੰ ਪੁੱਛਣ ਦੀ ਵੀ ਕੋਸ਼ਿਸ਼ ਵੀ ਕੀਤੀ, ਕਿ ਇਹ ਜ਼ਮੀਨ ਦੇ ਅਸਲ ਮਾਲਕ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ, ਕਿ ਉਨ੍ਹਾਂ ਦੀ ਜ਼ਮੀਨ ਧੋਖਾਧੜੀ ਨਾਲ ਵੇਚਣ ਵਾਲੇ ਤੋਂ ਇਲਾਵਾ ਇਸ ਮਾਮਲੇ ਵਿੱਚ ਸ਼ਾਮਲ ਛੋਟੇ ਲੈ ਤੋਂ ਲੈ ਕੇ ਵੱਡੇ ਅਧਿਕਾਰੀ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਇੰਨਾ ਵੱਡਾ ਫਰਾਡ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਗ਼ੈਰ ਨਹੀਂ ਹੋ ਸਕਦਾ ਹੈ।
ਇਸ ਸੰਬੰਧ ਵਿੱਚ ਜ਼ਮੀਨ ਦੀ ਸ਼ਨਾਖ਼ਤ ਕਰਨ ਵਾਲੇ ਰੂਪ ਸਿੰਘ ਨੰਬਰਦਾਰ ਨਾਲ ਗੱਲ ਕੀਤੀ ਗਈ, ਉਨ੍ਹਾਂ ਨੇ ਇਸ ਗੱਲ ‘ਤੇ ਅਗਿਆਨਤਾ ਜਤਾਈ ਤੇ ਕਿਹਾ, ਕਿ ਉਸ ਨੇ ਸਰਬਜੀਤ ਸਿੰਘ ਦੇ ਕਹਿਣ ‘ਤੇ ਗਵਾਹੀ ਪਾਈ ਹੈ
ਸਾਰੇ ਮਾਮਲੇ ਸਬੰਧੀ ਤਹਿਸੀਲਦਾਰ ਅਰਨੀਵਾਲਾ ਨਵਜੀਵਨ ਛਾਬੜਾ ਦਾ ਪੱਖ ਜਾਣਨ ‘ਤੇ ਉਨ੍ਹਾਂ ਨੇ ਦੱਸਿਆ, ਕਿ ਅੱਜ ਉਨ੍ਹਾਂ ਨੂੰ ਪੀੜਤ ਪਰਿਵਾਰ ਮਿਲਿਆ ਹੈ, ਉਨ੍ਹਾਂ ਦੀ ਦਿੱਤੀ ਸ਼ਿਕਾਇਤ ਤੇ ਬਣਦੀ ਯੋਗ ਕਾਰਵਾਈ ਕੀਤੀ ਜਾਏਗੀ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ। ਕਿ ਰਜਿਸਟਰੀ ਉਨ੍ਹਾਂ ਦੁਆਰਾ ਹੀ ਕੀਤੀ ਗਈ ਹੈ, ਤਾਂ ਸ਼ਨਾਖ਼ਤ ਵੇਲੇ ਕਿਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਤਾਂ ਉਨ੍ਹਾਂ ਨੇ ਕਿਹਾ ਇਸ ਸਬੰਧ ਵਿੱਚ ਨੰਬਰਦਾਰ ਦੀ ਸ਼ਨਾਖਤ ਦੇ ਆਧਾਰ ‘ਤੇ ਰਜਿਸਟਰੀ ਕਰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:ਸੁਖਜਿੰਦਰ ਰੰਧਾਵਾ ਦੇ ਪੀਏ 'ਤੇ ਲੱਗੇ ਧੋਖਾਧੜੀ ਦੇ ਇਲਜ਼ਾਮ

ABOUT THE AUTHOR

...view details