ਅੰਮ੍ਰਿਤਸਰ: ਜ਼ਿਲ੍ਹੇ ਦੇ ਅੰਤਰ ਰਾਸ਼ਟਰੀ ਸਰਹੱਦ, ਅਟਾਰੀ ਵਾਘਾ ਬਾਰਡਰ 'ਤੇ ਬੀਐਸਐਫ ਨੇ ਬੀਪੀਓ ਖ਼ੁਰਦ ਵਿਖੇ ਭਾਰਤੀ ਨਸ਼ਾ ਤਸਕਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਪਾਕਿਸਤਾਨ ਦਾ ਨਸ਼ਾ ਤਸਕਰ ਵੀ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਨਸ਼ਾ ਤਸਕਰ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਸਿੰਘ ਨੂੰ ਜ਼ੇਰੇ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬੀਐਸਐਫ ਨੇ ਅਟਾਰੀ ਸਰਹੱਦੀ ਨੇੜੇ ਬੀਓਪੀ ਡੌਕ ਖ਼ੁਰਦ ਨੇੜੇ ਕੀਤੀ ਫ਼ਾਈਰਿੰਗ, ਹੈਰੋਇਨ ਤਸਕਰ ਜ਼ਖ਼ਮੀ ਬੀਐਸਐਫ ਦੇ ਅਧਿਕਾਰੀਆਂ ਮੁਤਾਬਕ ਵੀਰਵਾਰ ਸਵੇਰੇ ਮਨਦੀਪ, ਪਾਕਿਸਤਾਨ ਦੇ ਤਸਕਰਾਂ ਵੱਲੋਂ ਭੇਜੀ ਗਈ ਖੇਪ ਲੈਣ ਲਈ ਬੀਪੀਓ ਖ਼ੁਰਦ ਵਿਖੇ ਕੰਡੀਆਲੀ ਤਾਰਾਂ ਨੇੜੇ ਪੁੱਜਾ। ਸੰਘਣੀ ਧੁੰਦ ਦੇ ਚਲਦੇ ਉਸ ਨੇ ਜਦ ਤਾਰਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੀਪੀਓ 'ਤੇ ਤਾਇਨਾਤ ਜਵਾਨਾਂ ਨੇ ਉਸ ਨੂੰ ਆਵਾਜ਼ ਦਿੱਤੀ, ਜਦ ਮਨਦੀਪ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਵਾਨਾਂ ਨੇ ਫਾਈਰਿੰਗ ਕਰ ਦਿੱਤੀ। ਗੋਲੀ ਲੱਗਣ ਦੇ ਕਾਰਨ ਮਨਦੀਪ ਗੰਭੀਰ ਜ਼ਖਮੀ ਹੋ ਗਿਆ। ਅਧਿਕਰੀਆਂ ਨੇ ਸਰਹੱਦ 'ਤੇ ਵੱਡੀ ਮਾਤਰਾ 'ਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਪੀਓ 'ਤੇ ਤਾਇਨਾਤ ਜਵਾਨਾਂ ਵੱਲੋਂ ਕੀਤੀ ਫਾਈਰਿੰਗ ਦੌਰਾਨ ਪਾਕਿਸਤਾਨ ਦਾ ਤਸਕਰ ਵੀ ਜ਼ਖਮੀ ਹੋਇਆ ਹੈ ਤੇ ਜ਼ਖ਼ਮੀ ਹਾਲਤ 'ਚ ਵੀ ਪਾਕਿਸਤਾਨ ਭੱਜ ਗਿਆ।