ਜਲੰਧਰ: ਥਾਣਾ ਗੋਰਾਇਆ ਦੇ ਪਿੰਡ ਦੁਸਾਂਝ ਕਲਾਂ ਦੇ ਐੱਨ.ਆਰ.ਆਈ. ਤੋਂ ਕਾਰ ਖੋਹਨ ਦੀ ਖਬਰ ਆਈ ਹੈ। ਐੱਨ.ਆਰ.ਆਈ. ਜਰਨੈਲ ਸਿੰਘ ਨੂੰ 2 ਨੌਜਵਾਨਾਂ ਅਤੇ ਇੱਕ ਔਰਤ ਨੇ ਮਜਾਰਾ ਰੋਡ 'ਤੇ ਰੋਕ ਲਿਆ ਅਤੇ ਉਸ ਨਾਲ ਬੰਦੂਕ ਦੀ ਨੋਕ 'ਤੇ ਲੁੱਟਮਾਰ ਕੀਤੀ। ਉਨ੍ਹਾਂ ਵੱਲੋਂ ਇਰ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਨਜ਼ਦੀਕੀ ਪਿੰਡ ਲਾਦੀਆ ਤੋ ਨਾਨੋ ਮਜਾਰਾ ਰੋਡ ਜਾ ਰਿਹਾ ਸੀ ਅੱਗੇ ਤੇ ਰਸਤੇ ਵਿੱਚ 2 ਨੌਜਵਾਨਾਂ ਅਤੇ ਇੱਕ ਔਰਤ ਨੇ ਉਸ ਨੂੰ ਰੁਕਣ ਲਈ ਇਸ਼ਾਰਾ ਕੀਤਾ ਅਤੇ ਉਨ੍ਹਾਂ ਵੱਲੋਂ ਗੱਡੀ ਰੋਕ ਲਈ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੇ ਮੇਰੇ 'ਤੇ ਪਸਤੌਲ ਤਾਣਕੇ ਮੈਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਗੱਡੀ ਦੀ ਚਾਬੀ ਖੋਹਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਉਸ ਦਾ ਆਈਫੋਨ ਵੀ ਲੈ ਗਏ ਸਨ, ਪਰ ਉਹ ਉਨ੍ਹਾਂ ਨੂੰ ਦੁਸਾਨ ਕੋਲੋਂ ਕਾਲਾ ਪਿੰਡ ਰੋਡ ਦੇ ਰਸਤੇ ਵਿੱਚ ਮਿਲ ਗਿਆ।