ਪੰਜਾਬ

punjab

ETV Bharat / crime

ਘਰ ਦੇ ਬਾਹਰ ਖੜ੍ਹੀ ਗੱਡੀ 'ਤੇ ਚੋਰਾਂ ਨੇ ਫੇਰਿਆ ਹੱਥ, ਘਟਨਾ ਸੀਸੀਟੀਵੀ 'ਚ ਕੈਦ - CRIME NEWS

ਰੂਪਨਗਰ(District Rupnagar) ਵਿੱਚ ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ(Innova Car) ਨੂੰ ਕੁੱਝ ਵਿਅਕਤੀਆਂ ਨੇ ਚੋਰੀ ਕਰ ਲਿਆ।

ਘਰ ਦੇ ਬਾਹਰ ਖੜ੍ਹੀ ਗੱਡੀ 'ਤੇ ਚੋਰਾਂ ਨੇ ਫੇਰਿਆ ਹੱਥ
ਘਰ ਦੇ ਬਾਹਰ ਖੜ੍ਹੀ ਗੱਡੀ 'ਤੇ ਚੋਰਾਂ ਨੇ ਫੇਰਿਆ ਹੱਥ

By

Published : Nov 27, 2021, 7:28 PM IST

ਰੂਪਨਗਰ:ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਤੇ ਡਰ ਵੀ ਲੱਗਦਾ ਹੈ। ਇਸ ਤਰ੍ਹਾਂ ਦੀ ਹੀ ਘਟਨਾ ਜਿਲ੍ਹਾਂ ਰੂਪਨਗਰ (District Rupnagar) ਵਿੱਚ ਪੈਂਦੇ ਪਿੰਡ ਨੰਗਲ(Village Nangal) ਵਿੱਚ ਵਾਪਰ ਗਈ।

ਕੱਲ੍ਹ ਰਾਤ ਘਰ ਦੇ ਬਾਹਰ ਖੜ੍ਹੀ ਇਨੋਵਾ ਗੱਡੀ (Innova) ਨੂੰ ਲੈ ਕੇ ਚੋਰ ਫਰਾਰ ਹੋ ਗਏ। ਘਟਨਾ ਸੀ.ਸੀ.ਟੀ.ਵੀ (CCTV) ਵਿੱਚ ਕੈਦ ਹੋ ਗਈ ਹੈ। ਇਨੋਵਾ ਗੱਡੀ ਦੇ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ(Police administration) ਤੋਂ ਗੱਡੀ ਨੂੰ ਭਾਲਣ ਦੀ ਗੁਹਾਰ ਲਾਈ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਜਲਦ ਤੋੋਂ ਜਲਦ ਚੋਰਾਂ ਨੂੰ ਪਕੜਿਆ ਜਾਵੇ।

ਇਨੋਵਾ ਗੱਡੀ ਦੇ ਮਾਲਕ(Innova car owners) ਦਾ ਕਹਿਣਾ ਹੈ ਕਿ ਉਹ ਕੱਲ੍ਹ ਰਾਤ 10.40 ਦੇ ਕਰੀਬ ਉਹ ਸੈਰ ਕਰਨ ਘਰੋਂ ਨਿਕਲਿਆ ਸੀ, ਜਦੋਂ ਉਹ 11.20 'ਤੇ ਘਰ ਵਾਪਿਸ ਆਇਆ, ਤਾਂ ਉਸ ਦੀ ਗੱਡੀ ਉਸ ਦੇ ਘਰ ਬਾਹਰ ਨਹੀਂ ਸੀ।

ਘਰ ਦੇ ਬਾਹਰ ਖੜ੍ਹੀ ਗੱਡੀ 'ਤੇ ਚੋਰਾਂ ਨੇ ਫੇਰਿਆ ਹੱਥ

ਉਨ੍ਹਾਂ ਵੱਲੋਂ ਆਲੇ ਦੁਆਲੇ ਦੇਖਿਆ ਗਿਆ, ਗੱਡੀ ਦਾ ਕੁੱਝ ਪਤਾ ਨਹੀਂ ਲੱਗਿਆ, ਤਾਂ ਸੀ.ਸੀ.ਟੀ.ਵੀ ਦੇਖਣ 'ਤੇ ਪਤਾ ਚੱਲਿਆ ਕਿ ਤਿੰਨ ਬੰਦੇ ਘਰ ਦੇ ਬਾਹਰ ਘੁੰਮ ਰਹੇ ਸਨ। ਉਨ੍ਹਾਂ ਦੀ ਇਨੋਵਾ ਨੂੰ ਲੈ ਕੇ ਫ਼ਰਾਰ ਹੋ ਗਏ।

ਘਰ ਵਾਲਿਆਂ ਨੇ ਤਰੁੰਤ ਹੀ ਪੁਲਿਸ ਨੂੰ ਇਤਲਾਹ ਕੀਤੀ। ਇਸ ਸੰਬੰਧ ਵਿਚ ਨਵੇਂ ਆਏ ਐਸ.ਐਚ.ਓ ਗੁਰਜੀਤ ਸਿੰਘ(SHO Gurjeet Singh) ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਰਾਤ ਕਰੀਬ ਗਿਆਰਾਂ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਗੱਡੀ ਵਿੱਚ ਆਏ ਅਤੇ ਘਰ ਦੇ ਬਾਹਰ ਖੜ੍ਹੀ ਹੋਈ ਇਨੋਵਾ ਕਾਰ ਨੂੰ ਚੰਡੀਗੜ੍ਹ ਵੱਲ ਲੈ ਕੇ ਫ਼ਰਾਰ ਹੋ ਗਏ। ਉਹਨਾਂ ਕਿਹਾ ਕਿ ਛੇਤੀ ਹੀ ਚੋਰਾਂ ਨੂੰ ਫੜਿਆ ਜਾਵੇਗਾ।

ਇਹ ਵੀ ਪੜ੍ਹੋ:ਮਾਮੇ ਨੇ ਕੀਤਾ ਆਪਣੀ ਹੀ ਭਾਣਜੀ ਦਾ ਕਤਲ

ABOUT THE AUTHOR

...view details