ਪੰਜਾਬ

punjab

ETV Bharat / crime

12 ਸਾਲਾ ਨਬਾਲਗ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ - ਜਬਰ ਜਨਾਹ

ਲੁਧਿਆਣਾ ਵਿਖੇ ਇੱਕ 12 ਸਾਲਾ ਨਬਾਲਗ ਵੱਲੋਂ 4 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

12 ਸਾਲਾ ਨਬਾਲਗ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ
12 ਸਾਲਾ ਨਬਾਲਗ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ

By

Published : May 31, 2021, 8:33 PM IST

ਲੁਧਿਆਣਾ:ਸ਼ਹਿਰ ਦੇ ਟਿੱਬਾ ਰੋਡ ਵਿਖੇ ਇੱਕ 12 ਸਾਲਾ ਨਬਾਲਗ ਵੱਲੋਂ 4 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਪਰਿਵਾਰ ਵੱਲੋਂ ਲਗਾਤਾਰ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

12 ਸਾਲਾ ਨਬਾਲਗ ਨੇ 4 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ 4 ਸਾਲਾਂ ਦੀ ਧੀ ਘਰ ਅੰਦਰ ਹੀ ਪੌੜੀਆਂ 'ਤੇ ਖੇਡ ਰਹੀ ਸੀ। ਜਦੋਂ ਉਹ ਰੋਜ਼ਾਨਾਂ ਵਾਂਗ ਕੰਮ ਤੋਂ ਆਇਆ ਤਾਂ ਉਸ ਨੇ ਧੀ ਬਾਰੇ ਪੁੱਛਿਆ। ਉਸ ਨੇ ਬੱਚੀ ਨੂੰ ਕਈ ਵਾਰ ਅਵਾਜ਼ ਮਾਰੀ ਪਰ ਬੱਚੀ ਨਹੀਂ ਆਈ। ਇਸ ਮਗਰੋਂ ਉਸ ਨੇ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਘਰ ਦੇ ਉਪਰ ਗੁਆਂਢੀ ਦਾ 12 ਸਾਲਾ ਨਾਬਾਲਿਗ ਲੜਕਾ ਬੱਚੀ ਨਾਲ ਜਬਰ ਜਨਾਹ ਕਰ ਰਿਹਾ ਸੀ। ਬੱਚੀ ਦੇ ਪਿਤਾ ਨੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰ ਲਿਆ ਤੇ ਹੋਰਨਾਂ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੀੜਤ ਬੱਚੀ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਉਕਤ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਥਾਣਾ ਟਿੱਬਾ ਪੁਲਿਸ ਦੇ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾਇਆ ਗਿਆ, ਜਿਸ 'ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਉਕਤ ਮੁਲਜ਼ਮ ਨੇ ਮੌਕੇ 'ਤੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਇਸ ਲਈ ਮੁਲਜ਼ਮ ਨਬਾਲਗ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮ ਨਬਾਲਗ ਹੈ, ਇਸ ਲਈ ਉਸ ਨੂੰ ਬਾਲ ਸੁਧਾਰ ਘਰ ਭੇਜਿਆ ਜਾਵੇਗਾ ਤੇ ਉਸ ਖਿਲਾਫ ਪੋਕਸੋ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ: Fire: ਬੱਸ ਨਾਲ ਟੱਕਰ ਤੋਂ ਬਾਅਦ ਟਰੈਕਟਰ-ਟਰਾਲੀ ਨੂੰ ਲੱਗੀ ਅੱਗ

ABOUT THE AUTHOR

...view details