ਹੁਸ਼ਿਆਰਪੁਰ: ਵਿਦੇਸ਼ ਭੇਜਣ ਦੇ ਨਾਂਅ ਉੱਤੇ ਸਾਢੇ 5 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਇੱਕ ਪੀੜਤ ਨੇ ਮਾਮਲਾ ਦਰਦ ਕਰਵਾਈਆ ਹੈ। ਮਾਮਲੇ ਹੈ ਕਿ ਜਮਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਅਤੇ ਕੰਮ ਦਵਾਉਣ ਲਈ ਏਜੇਂਟ ਨੂੰ ਪੈਸੇ ਦਿੱਤੇ ਸੀ। ਏਜੇਂਟ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਪਰ ਕੰਮ ਨਾ ਮਿਲਣ ਕਾਰਨ ਉਸ ਨੂੰ ਵਾਪਸ ਆਉਣਾਂ ਪਿਆ। ਇਸ ਨੂੰ ਲੈ ਕੇ ਠੱਗੀ ਦੇ ਪੀੜਤ ਨੇ ਪੁਲਿਸ ਮਾਮਲਾ ਦਰਜ ਕਰਵਾਇਆ ਹੈ ਅਤੇ ਪੁਲਿਸ ਵਲੋਂ ਇਸ ਮਾਮਲੇ 'ਚ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨੂੰ ਮਕਾਉ ਭੇਜਣ ਦੇ ਲਈ ਏਜੇਂਟ ਸੁਖਵਿੰਦਰ ਕੌਰ ਅਤੇ ਜਸਵਿੰਦਰ ਪ੍ਰੀਤ ਨੇ 7 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਿਹੜਾ ਕਿ ਅਸੀਂ ਵੱਖ ਵੱਖ ਸਮੇਂ ਵਿੱਚ ਜਮਾਂ ਕਰਵਾ ਦਿੱਤੇ। ਬੇਟੇ ਨੂੰ ਮਕਾਉ ਭੇਜ ਦਿੱਤਾ ਪਰ ਉੱਥੇ ਕੰਮ ਨਹੀਂ ਮਿਲਿਆ ਜਿਸਦੇ ਕਾਰਨ ਉਹ ਵਾਪਿਸ ਘਰ ਪਰਤ ਆਇਆ। ਇਸ ਨੂੰ ਲੈ ਕੇ ਜਦੋਂ ਏਜੇਂਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 1.50 ਰੁਪਏ ਵਾਪਿਸ ਕਰ ਦਿੱਤੋ ਪਰ ਬਾਕੀ 5.50 ਲੱਖ ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਿਆ। ਉਸ ਨੇ ਕਿਹਾ ਹੈ ਕਿ ਉਹ ਜੋ ਮਰਜੀ ਕਰ ਲਵੇ ਪਰ ਪੈਸੇ ਵਾਪਿਸ ਨਹੀਂ ਕਰੇਗਾ। ਵਿਦੇਸ਼ ਭੇਜਣ ਦੇ ਨਾਮ 'ਤੇ ਹੋਈ ਠੱਗੀ ਦੀ ਸ਼ਿਕਾਇਤ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਹੈ।