ਹੁਸ਼ਿਆਰਪੁਰ: ਬੀਤੇ ਦਿਨੀਂ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲ 580 ਗ੍ਰਾਮ ਨਸ਼ੀਲਾ ਪਾਊਡਰ 40 ਗ੍ਰਾਮ ਦੇ ਕਰੀਬ ਸਮੈਕ ਅਤੇ ਇਕ ਪਿਸਟਲ ਅਤੇ 34 ਜ਼ਿੰਦਾ ਰੌਂਦ ਬਰਾਮਦ ਕੀਤੇ।
ਐਸਐਚਓ ਸਿਟੀ ਤਲਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਏਐੱਸਆਈ ਗੁਰਦੀਪ ਸਿੰਘ ਏਐਸਆਈ ਸਤਨਾਮ ਸਿੰਘ ਵੱਲੋਂ ਵੱਖ-ਵੱਖ ਜਗ੍ਹਾ ਨਾਕੇ ਲਾ ਕੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।