1 ਕਿਲੋ ਅਫ਼ੀਮ ਸਮੇਤ 2 ਕਾਬੂ - ਕਿਲੋ ਅਫੀਮ
ਐਂਟੀ ਨਾਰਕੋਟਿਕ ਸੈੈੱਲ ਵੱਲੋਂ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਫ਼ਤਹਿਗੜ੍ਹ ਸਾਹਿਬ :ਐਂਟੀ ਨਾਰਕੋਟਿਕ ਸੈੈੱਲ ਵੱਲੋਂ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. ਡੀ ਜਗਜੀਤ ਸਿੰਘ ਜੱਲ੍ਹਾ ਨੇ ਦੱਸਿਆ ਕਿ ਕਥਿਤ ਮੁਲਜ਼ਮ ਚੰਡੀਗੜ੍ਹ ਸਾਈਡ ਤੋਂ ਚੁੰਨੀ ਕਲਾਂ ਦੇ ਨੇੜੇ ਇਕ ਕਾਰ ਰਾਹੀਂ ਫ਼ਤਹਿਗੜ੍ਹ ਸਾਹਿਬ ਵੱਲ ਆ ਰਹੇ ਸਨ ਅਤੇ ਨਾਕਾਬੰਦੀ ਦੌਰਾਨ ਚੈਕਿੰਗ ਉਪਰੰਤ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ ।
ਇਸੇ ਤਰ੍ਹਾਂ ਹੀ ਇਕ ਵਿਅਕਤੀ ਨੂੰ 15 ਪੇਟੀਆਂ ਦੇਸੀ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਕਥਿਤ ਆਰੋਪੀਆਂ ਖਿਲਾਫ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ।