ਪੰਜਾਬ

punjab

ETV Bharat / crime

ਕਾਨਪੁਰ ਦੇਹਾਤੀ ਵਿੱਚ 12 ਸਾਲਾ ਲੜਕੀ ਨੂੰ ਜ਼ਿੰਦਾ ਸਾੜਿਆ - Crime news

ਜਨਪਦ ਕਾਨਪੁਰ ਦੇਹਾਤੀ ਵਿੱਚ ਲੜਕੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਜ਼ਿੰਦਾ ਸਾੜ ਦਿੱਤਾ ਗਿਆ। ਪ੍ਰਰਵਾਰਿਕ ਮੈਬਰਾਂ ਵੱਲੋਂ ਜਬਰ ਜਨਾਹ ਕਰਨ ਮਗਰੋਂ ਕੁੜੀ ਨੂੰ ਮਾਰਿਆ ਗਿਆ।

ਕਾਨਪੁਰ ਦੇਹਾਤੀ ਵਿੱਚ 12 ਸਾਲਾ ਲੜਕੀ ਨੂੰ ਜ਼ਿੰਦਾ ਸਾੜਿਆ
ਕਾਨਪੁਰ ਦੇਹਾਤੀ ਵਿੱਚ 12 ਸਾਲਾ ਲੜਕੀ ਨੂੰ ਜ਼ਿੰਦਾ ਸਾੜਿਆ

By

Published : Jul 1, 2021, 6:18 PM IST

ਉੱਤਰ ਪ੍ਰਦੇਸ਼ :ਜਨਪਦ ਕਾਨਪੁਰ ਦੇਹਾਤੀ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਦੇ ਬਾਹਰ ਸੌ ਰਹੀ ਇੱਕ ਲੜਕੀ ਨੂੰ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਫਿਰ ਉਸ ਤੋਂ ਬਾਅਦ ਜ਼ਿੰਦਾ ਸਾੜ ਦਿੱਤਾ ਗਿਆ। ਮਾਸੂਮ ਲੜਕੀ ਦੀ ਲਾਸ਼ ਘਰ ਤੋਂ 200 ਮੀਟਰ ਦੀ ਦੂਰੀ ਉੱਤੇ ਅਮਰੂਦਾਂ ਦੇ ਬਾਗ਼ ਵਿੱਚ ਅੱਧ-ਸਾੜ੍ਹੀ ਮਿਲੀ।

ਕਾਨਪੁਰ ਦੇਹਾਤੀ ਵਿੱਚ 12 ਸਾਲਾ ਲੜਕੀ ਨੂੰ ਜ਼ਿੰਦਾ ਸਾੜਿਆ

ਪ੍ਰਰਵਾਰਿਕ ਮੈਬਰਾਂ ਵੱਲੋਂ ਜਬਰ-ਜਨਾਹ ਦਾ ਸ਼ੱਕ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਮਾਮਲਾ ਕਾਨਪੁਰ ਦੇਹਾਤੀ ਖੇਤਰ ਦੇ ਮੰਗਲਪੁਰ ਥਾਣਾ ਖੇਤਰ ਦੇ ਜੈਤਾਪੁਰ ਪਿੰਡ ਦਾ ਹੈ। ਇਸ ਮਾਮਲੇ ਵਿੱਚ ਕਾਨਪੁਰ ਇਲਾਕੇ ਦੇ ਏਡੀਜੀ ਭਾਨੂੰ ਭਾਸਕਰ ਅਤੇ ਆਈਜੀ ਮੋਹਿਤ ਅਗਰਵਾਲ ਮੌਕੇ ਉੱਤੇ ਪਹੁੰਚ ਦੇ ਤੇਜ਼ੀ ਨਾਲ ਇਸ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੀ ਲੜਕੀ ਨਾਲ ਜਬਰ-ਜਨਾਹ ਕਰ ਕੇ ਉਸਨੂੰ ਮਾਰ ਦਿੱਤਾ ਗਿਆ ਹੈ।

ਜਾਂਚ ਅਧਿਕਾਰੀਆਂ ਦੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਿੰਡ ਵਾਲਿਆਂ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹੜਾ ਵੀ ਇਸ ਦੋਸ਼ੀ ਪਾਇਆ ਜਾਵੇਗਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋਂ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਨੂੰ ਨਵੇਂ ਹੁਕਮ ਜ਼ਾਰੀ

ABOUT THE AUTHOR

...view details