ਤਰਨਤਾਰਨ: "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" ਇਹ ਕਹਾਵਤ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੇਖਣ ਨੂੰ ਮਿਲੀ ਜਦੋਂ ਕਸਬੇ ਦੇਬਾਹਾ ਬਿਧੀ ਚੰਦ ਕਾਲੋਨੀ ਵਿਖੇ ਘਰ ਦੀ ਛੱਤ ’ਤੇ ਮਿੱਟੀ ਪਾਉਂਦੇ ਹੋਏ ਇੱਕ ਨੌਜਵਾਨ ਨੂੰ 11 ਹਜ਼ਾਰ ਵੋਲਟ ਦੀ ਬਿਜਲੀ ਸਪਲਾਈ ਵਾਲੀ ਤਾਰ ਤੋ ਕਰੰਟ ਲੱਗ ਗਿਆ। ਜਿਸ ਕਾਰਨ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ ਪਰ ਪਿੰਡ ਵਾਸੀਆਂ ਨੇ ਦੇਸੀ ਨੁਸਖੇ ਨਾਲ ਨੌਜਵਾਨ ਨੂੰ ਬਚਾ ਲਿਆ।
ਦੱਸ ਦਈਏ ਕਿ ਨੌਜਵਾਨ ਨੂੰ ਘਰ ਦੇ ਉੱਪਰੋਂ ਲੰਘਦੀ 11 ਹਜ਼ਾਰ ਵੋਲਟ ਦੀ ਬਿਜਲੀ ਸਪਲਾਈ ਵਾਲੀ ਤਾਰ ਤੋਂ ਕਰੰਟ ਲੱਗ ਗਿਆ ਜਿਸ ਕਾਰਨ ਨੌਜਵਾਨ ਥੱਲੇ ਡਿੱਗ ਪਿਆ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਨੌਜਵਾਨ ਦਾ ਦੇਸੀ ਨੁਸਖੇ ਦੇ ਨਾਲ ਇਲਾਜ ਕਰਦੇ ਹੋਏ ਉਸ ਨੂੰ ਤਕਰੀਬਨ 1 ਘੰਟਾ ਮਿੱਟੀ ’ਚ ਦਬਾਈ ਰੱਖਿਆ।
ਇਸ ਮਾਮਲੇ ਸਬੰਧੀ ਨੌਜਵਾਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਨਿਸ਼ਾਨ ਸਿੰਘ ਵਿਆਹੁਤਾ ਹੈ ਅਤੇ ਉਸਦੇ ਦੋ ਬੱਚੇ ਹਨ। ਪਾਵਰਕੌਮ ਵਿਭਾਗ ਅਤੇ ਐੱਸਡੀਓ ਖਡੂਰ ਸਾਹਿਬ ਸਾਹਿਬ ਨੂੰ ਕਈ ਵਾਰੀ ਲਿਖਤੀ ਸਿਕਾਇਤਾਂ ਦਿੱਤੀਆ ਗਈਆਂ ਅਤੇ ਬਿਜਲੀ ਸਪਲਾਈ ਵਾਲਿਆ ਤਾਰਾਂ ਨੂੰ ਘਰੋਂ ਬਾਹਰ ਕਰਨ ਲਈ 1190 ਰੁਪਏ ਦੀ ਫੀਸ ਵੀ ਭਰੀ ਹੋਈ ਹੈ। ਪਰ ਐਸਡੀਓ ਖਡੂਰ ਸਾਹਿਬ ਵੱਲੋਂ ਜਾਣਬੁੱਝ ਕੇ ਮਾਮਲੇ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਜਦੋਂ ਵੀ ਮਾਮਲੇ ਸਬੰਧੀ ਐੱਸਡੀਓ ਖਡੂਰ ਸਾਹਿਬ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਹਰ ਵਾਰ ਕਰਮਚਾਰੀ ਨਾ ਹੋਣ ਦਾ ਬਹਾਨਾ ਬਣਾ ਕੇ ਟਾਲ ਮਟੋਲ ਕੀਤੀ ਜਾਂਦੀ ਹੈ। ਨੌਜਵਾਨ ਦੇ ਮਾਪਿਆਂ ਨੇ ਉੱਚ ਅਧਿਕਾਰੀਆਂ ਤੋਂ ਐਸਡੀਓ ਖਡੂਰ ਸਾਹਿਬ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਬਿਜਲੀ ਦੀਆ ਤਾਰਾਂ ਨੂੰ ਘਰਾਂ ਤੋਂ ਪਾਸੇ ਕਰਨ ਦੀ ਮੰਗ ਕੀਤੀ।