ਪੰਜਾਬ

punjab

ETV Bharat / city

ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਪ੍ਰੇਮਿਕਾ ਦੀ ਮੌਤ... ਜਾਣੋ ਪੂਰੀ ਘਟਨਾ

ਆਏ ਦਿਨ ਸੰਨਸਨੀਖੇਜ਼ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ 11 ਮਹੀਨੇ ਪਹਿਲਾਂ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਕੋਲ ਚਲੀ ਗਈ ਮਹਿਲਾ ਨੇ ਪ੍ਰੇਮੀ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਜਾਣੋ ਪੂਰੀ ਘਟਨਾ
ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਜਾਣੋ ਪੂਰੀ ਘਟਨਾ

By

Published : Mar 31, 2022, 11:14 AM IST

ਤਰਨਤਾਰਨ: ਆਏ ਦਿਨ ਸੰਨਸਨੀਖੇਜ਼ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ 11 ਮਹੀਨੇ ਪਹਿਲਾਂ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਕੋਲ ਚਲੀ ਗਈ ਮਹਿਲਾ ਨੇ ਪ੍ਰੇਮੀ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਉਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਪ੍ਰੇਮੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਤਰਨਤਾਰਨ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਦਈਏ ਕਿ ਥਾਣਾ ਸਰਹਾਲੀ ਕਲਾਂ ਦੀ ਪੁਲਿਸ ਨੇ ਇਸ ਸੰਬੰਧੀ ਮ੍ਰਿਤਕਾਂ ਦੇ ਭਰਾ ਦੀ ਸ਼ਿਕਾਇਤ 'ਤੇ ਉਸ ਦੇ ਪ੍ਰੇਮੀ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੁਖਮਨਪ੍ਰਰੀਤ ਕੌਰ ਸੁੱਖ ਵਾਸੀ ਪਨਗੋਟਾ ਦਾ ਵਿਆਹ 6 ਸਾਲ ਪਹਿਲਾਂ ਸੁਖਦੇਵ ਸਿੰਘ ਵਾਸੀ ਪਿੰਡ ਠੱਠਾ ਨਾਲ ਹੋਇਆ ਸੀ ਅਤੇ ਉਹ ਦੋ ਕੁੜੀਆਂ ਦੀ ਮਾਂ ਵੀ ਸੀ। ਸੁਖਮਨਪ੍ਰਰੀਤ ਕੌਰ ਦੇ ਸੰਬੰਧ ਪਿੰਡ ਠੱਠਾ ਦੇ ਹੀ ਮੋਹਣ ਸਿੰਘ ਪੁੱਤਰ ਕਸ਼ਮੀਰ ਸਿੰਘ ਨਾਲ ਬਣ ਗਏ ਅਤੇ ਕਰੀਬ 11 ਮਹੀਨੇ ਤੋਂ ਉਹ ਆਪਣੇ ਪਤੀ ਸੁਖਦੇਵ ਸਿੰਘ ਨੂੰ ਛੱਡ ਕੇ ਮੋਹਣ ਸਿੰਘ ਮੋਹਣਾ ਨਾਲ ਰਹਿਣ ਲੱਗੀ।

ਪ੍ਰੇਮੀ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਜਾਣੋ ਪੂਰੀ ਘਟਨਾ

ਪੁਲਿਸ ਮੁਤਾਬਿਕ ਸੁਖਮਨਪ੍ਰਰੀਤ ਕੌਰ ਅਤੇ ਮੋਹਣ ਸਿੰਘ ਦਰਮਿਆਨ ਅਣਬਣ ਰਹਿਣ ਲੱਗੀ ਅਤੇ ਅੱਜ ਦੋਵਾਂ ਨੇ ਨਦੋਹਰ ਵਾਲੀ ਸੜਕ 'ਤੇ ਜਹਿਰੀਲਾ ਪਦਾਰਥ ਨਿਗਲ ਲਿਆ। ਜਿਸ ਕਾਰਨ ਸੁਖਮਨਪ੍ਰਰੀਤ ਕੌਰ ਦੀ ਤਾਂ ਮੌਤ ਹੋ ਗਈ ਪਰ ਮੋਹਣ ਸਿੰਘ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾ ਦਿੱਤਾ ਗਿਆ।

ਦੂਜੇ ਪਾਸੇ ਥਾਣਾ ਸਰਹਾਲੀ ਦੀ ਪੁਲਿਸ ਨੇ ਮ੍ਰਿਤਕਾਂ ਦੇ ਭਰਾ ਅਨੋਖ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਨਗੋਟਾ ਵੱਲੋਂ ਦਿੱਤੀ ਸ਼ਿਕਾਇਤ ਕਿ ਉਸ ਦੀ ਭੈਣ ਨੇ ਦੋ-ਤਿੰਨ ਮਹੀਨੇ ਪਹਿਲਾਂ ਮੋਹਣ ਸਿੰਘ ਵੱਲੋਂ ਚੰਗਾ ਨਾ ਸਮਝਣ 'ਤੇ ਫਿਰ ਉਸੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲੈਣ ਦੀ ਗੱਲ ਕਹੀ ਸੀ। ਉਸ ਨੇ ਬਿਆਨ ਦਿੱਤੇ ਕਿ ਸੁਖਮਨਪ੍ਰਰੀਤ ਕੌਰ ਨੇ ਮੋਹਣ ਸਿੰਘ ਤੋਂ ਦੁਖੀ ਹੋ ਕੇ ਹੀ ਖੁਦਕੁਸ਼ੀ ਕੀਤੀ ਹੈ। ਜਿਸ ਕਾਰਨ ਪੁਲਿਸ ਨੇ ਮੋਹਣ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਗਰਭਵਤੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਅਸਲ ਸੱਚਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗੀ।

ਇਹ ਵੀ ਪੜ੍ਹੋ:ਜੀਰਾ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ, ਲੋਕਾਂ ਨੇ ਖੋਲ੍ਹੀ ਪੋਲ

ABOUT THE AUTHOR

...view details