ਪੰਜਾਬ

punjab

ETV Bharat / city

ਲੋਕਾਂ ਨੇ ਚੋਰਾਂ ਨੂੰ ਖੰਭੇ ਨਾਲ ਬੰਨ੍ਹ ਕੁੱਟਿਆ, ਸੁਸਤ ਪੁਲਿਸ ਨੇ ਨਜ਼ਾਇਜ ਸ਼ਰਾਬ ਦਾ ਮਾਮਲਾ ਕੀਤਾ ਦਰਜ - Beaten

ਤਰਨ ਤਾਰਨ ਦੇ ਪਿੰਡ ਢੋਟੀਆਂ ਦੇ ਨੇੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਪਿੰਡ ਵਾਸੀਆਂ ਵੱਲੋਂ ਬਿਜਲੀ ਦੇ ਖੰਭੇ ਨਾਲ ਬੰਨ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੀ ਵੱਡੀ ਗੱਲ ਜੋ ਸਾਹਮਣੇ ਆਈ ਹੈ ਉਹ ਹੈ ਪੁਲਿਸ ਅਣਗਹਿਲੀ, ਲੋਕਾਂ ਨੇ ਦੋਵੇਂ ਚੋਰਾਂ ਨੂੰ ਜਦੋਂ ਪੁਲਿਸ ਦੇ ਹਵਾਲੇ ਕੀਤਾ ਤਾਂ ਪੁਲਿਸ ਨੇ ਚੋਰੀ ਦੀ ਬਜਾਏ ਦੋਹਾਂ ਉੱਤੇ ਨਜ਼ਾਇਜ ਸ਼ਰਾਬ ਦਾ ਮਾਮਲਾ ਦਰਜ ਕਰ ਦਿੱਤਾ।

ਲੋਕਾਂ ਨੇ ਚੋਰਾਂ ਨੂੰ ਖੰਭੇ ਨਾਲ ਬੰਨ ਕੇ ਕੁੱਟਿਆ

By

Published : Mar 25, 2019, 1:08 PM IST

ਤਰਨ ਤਾਰਨ: ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਉੱਠ ਰਹੇ ਹਨ ਕਿ ਜਾਂ ਤਾਂ ਪੁਲਿਸ ਨੇ ਚੋਣਾਂ ਨੇੜੇ ਹੋਣ ਕਾਰਨ ਜਾਣਬੁੱਝ ਕੇਨਜ਼ਾਇਜ ਸ਼ਰਾਬ ਦਾ ਮਾਮਲਾ ਦਰਜ ਕੀਤਾ ਹੈ ਜਾਂ ਫਿਰ ਆਪਣੇ ਅਵੇਸਲੇਪਨ ਕਾਰਨ ਪੁਲਿਸ ਸਮਝ ਹੀ ਨਹੀਂ ਸਕੀ ਕਿ ਮਾਮਲਾ ਚੋਰੀ ਦਾ ਸੀ ਜਾਂਨਜ਼ਾਇਜ ਸ਼ਰਾਬ ਮਿਲਣ ਦਾ।

ਵੀਡੀਓ।

ਇਸ ਸਬੰਧ ਵਿੱਚ ਤਰਨ ਤਾਰਨ ਪੁਲਿਸ ਅਧਿਕਾਰੀ ਹਰਜੀਤ ਸਿੰਘ ਧਾਰੀਵਾਲਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਚੋਰੀ ਦੇ ਕੇਸ ਵਿੱਚ ਫੜੇ ਨੋਜਵਾਨਾਂ 'ਤੇ ਨਜ਼ਾਇਜ ਸ਼ਰਾਬ ਦਾ ਮਾਮਲਾ ਕਿਵੇਂ ਦਰਜ ਹੋ ਗਿਆ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਗੱਲ ਕਹੀ।

ਦੱਸ ਦਈਏ ਕਿ ਦੋਹਾਂ ਮੁਲਜ਼ਮਾਂ ਨੇ ਇਲਾਕੇ ਵਿੱਚ ਚੋਰੀਆਂ ਕੀਤੇ ਜਾਣ ਦੀ ਗੱਲ ਨੂੰ ਕਬੂਲ ਕੀਤਾ ਹੈ। ਪਿੰਡ ਵਾਸੀਆਂ ਨੇ ਦੋਹਾਂ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ।ਪਿੰਡ ਵਾਸੀਆਂ ਨੇ ਪੁਲਿਸ 'ਤੇਇਸ ਮਾਮਲੇ ਵਿੱਚ ਅਣਗਿਹਲੀ ਵਰਤੇ ਜਾਣ ਦਾ ਇਲਜ਼ਾਮਲਗਾਇਆ ਹੈ।

ABOUT THE AUTHOR

...view details