ਪੰਜਾਬ

punjab

ETV Bharat / city

ਨਵੀਂ ਭਰਤੀਆਂ 'ਤੇ ਆਂਗਣਵਾੜੀ ਵਰਕਰ ਯੂਨੀਅਨ ਨੇ ਚੁੱਕੇ ਸਵਾਲ - Anganwari workers

ਪੁਰਾਣੇ ਮੁਲਾਜ਼ਮਾਂ ਨੂੰ ਵਾਂਝਾ ਰੱਖ ਕੇ ਨਵੇਂ ਉਮੀਦਵਾਰਾਂ ਦੀ ਹੋ ਰਹੀ ਕੌਂਸਲਿੰਗ ਨੂੰ ਲੈ ਕੇ ਯੂਨੀਅਨ ਆਗੂਆਂ ਨੇ ਰੋਸ ਪ੍ਰਗਟ ਕੀਤਾ ਹੈ।

ਫ਼ੋਟੋ

By

Published : Jul 17, 2019, 9:28 AM IST

ਤਰਨਤਾਰਨ: ਬਲਾਕ ਨੌਸ਼ਹਿਰਾ ਪੰਨੂੰਆਂ 'ਚ ਚੱਲ ਰਹੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਵਿੱਚ ਹੈਲਪਰ ਅਤੇ ਵਰਕਰ ਦੀਆਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਨੂੰ ਲੈ ਕੇ ਯੂਨੀਅਨ ਪ੍ਰਧਾਨ ਬੇਅੰਤ ਕੌਰ ਢੋਟੀਆਂ ਨੇ ਸਵਾਲ ਕੀਤੇ ਹਨ।

ਵੀਡੀਓ

ਬੇਅੰਤ ਕੌਰ ਨੇ ਕਿਹਾ ਕਿ ਬਲਾਕ ਸਮਿਤੀ ਵਿੱਚ ਸੈਕਟਰੀ ਦੀ ਪੋਸਟ ਖਾਲੀ ਹੋਣ ਕਰਕੇ ਉਨ੍ਹਾਂ ਡਾਇਰੈਕਟਰ ਨੂੰ ਫਿਲਹਾਲ ਇਹ ਨਿਯੁਕਤੀਆਂ ਰੱਦ ਕਰਨ ਲਈ ਕਿਹਾ ਸੀ ਪਰ ਵਿਭਾਗ ਵੱਲੋਂ ਇਹ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਮੁਲਾਜ਼ਮ ਹੈਲਪਰ ਦੀ ਕਈ ਸਾਲਾਂ ਤੋਂ ਨੌਕਰੀ ਕਰ ਵਰਕਰ ਬਨਣ ਦੀ ਨੌਕਰੀ ਲਈ ਹੱਕਦਾਰ ਹਨ ਉਨ੍ਹਾਂ ਨੂੰ ਵਾਂਝੇ ਰੱਖਦੇ ਹੋਏ ਨਵੇਂ ਉਮੀਦਵਾਰਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ ਜੋ ਕਿ ਗ਼ਲਤ ਹੈ। ਦੂਜੇ ਪਾਸੇ ਸੀਡੀਪੀਓ ਮੀਨਾ ਕੁਮਾਰੀ ਨੇ ਕਿਹਾ ਕਿ ਇਹ ਭਰਤੀਆਂ ਸਬੰਧੀ ਬਕਾਇਦਾ ਅਖ਼ਬਾਰ ਵਿੱਚ ਇਸ਼ਤਿਹਾਰ ਦੇ ਕੇ ਫਾਈਲਾਂ ਲਈਆਂ ਗਈਆਂ ਸਨ।

ABOUT THE AUTHOR

...view details