ਤਰਨ ਤਾਰਨ: ਪਿੰਡ ਜਾਤੀ ਉਮਰੇ ਟੀ-ਪੁਆਇੰਟ 'ਤੇ ਵਾਪਰੇ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਨੌਜਵਾਨਾਂ ਦੀ ਪਛਾਣ 18 ਸਾਲਾ ਰਾਜਵੀਰ ਸਿੰਘ ਤੇ 12 ਸਾਲਾ ਸਿਮਰਨਜੋਤ ਸਿੰਘ ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਟਰ ਸਾਈਕਲ ਤੇ ਰੇਹੜੀ ਵਾਲੇ ਦੀ ਅਣਗਹਿਲੀ ਕਾਰਨ 2 ਨੌਜਵਾਨਾਂ ਦੀ ਮੌਤ
ਤਰਨ ਤਾਰਨ ਦੇ ਪਿੰਡ ਜਾਤੀ ਉਮਰੇ ਟੀ ਪੁਆਇੰਟ 'ਤੇ ਮੋਟਰਸਾਈਕਲ ਰੇਹੜੀ ਤੇ ਬਾਈਕ ਦੀ ਜ਼ੋਰਦਾਰ ਟੱਕਰ ਹੋਣ ਨਾਲ ਬਾਈਕ 'ਤੇ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਨੌਜਵਾਨਾਂ ਦੀ ਪਛਾਣ 18 ਸਾਲਾ ਰਾਜਵੀਰ ਸਿੰਘ ਤੇ 12 ਸਾਲਾ ਸਿਮਰਨਜੋਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਮੋਟਰ ਸਾਈਕਲ 'ਤੇ ਤਖਤੂਚੱਕ ਤੋਂ ਢੋਟੇ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਅਚਾਨਕ ਪਿੰਡ ਜਾਤੀ ਉਮਰੇ ਟੀ ਪੁਆਇੰਟ 'ਤੇ ਮੋਟਰ ਸਾਈਕਲ ਰੇਹੜੀ ਨਾਲ ਉਨ੍ਹਾਂ ਦੀ ਜੋਰਦਾਰ ਟੱਕਰ ਹੋ ਗਈ। ਮੋਟਰ ਸਾਈਕਲ ਰੇਹੜੀ ਸ਼ਟਰਿੰਗ ਦੇ ਸਾਮਾਨ ਨਾਲ ਲੱਦੀ ਹੋਈ ਸੀ, ਜਿਸ ਕਾਰਨ ਨੌਜਵਾਨਾਂ ਨੂੰ ਜ਼ਿਆਦਾ ਸੱਟਾ ਲੱਗਿਆ। ਹਾਦਸੇ ਦੌਰਾਨ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਦੋਵੇਂ ਨੌਜਵਾਨਾਂ ਚਾਚੇ-ਤਾਏ ਦੇ ਮੁੰਡੇ ਸਨ ਤੇ ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤਰ ਸਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਅਣਗਹਿਲੀ ਨਾਲ ਆ ਰਹੇ ਮੋਟਰ ਸਾਈਕਲ ਰੇਹੜੀ ਵਾਲੇ ਨੇ ਆਪਣਾ ਮੋਟਰ ਸਾਈਕਲ ਇਨ੍ਹਾਂ ਵਿੱਚ ਠੋਕ ਦਿੱਤਾ, ਜਿਸ ਕਰਕੇ ਇਨ੍ਹਾਂ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।