ਤਰਨ ਤਾਰਨ : ਵਾਤਾਵਰਣ ਨੂੰ ਸਾਫ ਸੁਥਰਾ ਤੇ ਸ਼ੁੱਧ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਕਲੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਤਹਿਤ ਐਸਜੀਪੀਸੀ ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਉੱਤੇ 1 ਏਕੜ ਰੁੱਖ ਲਗਾਏ ਜਾ ਰਹੇ ਹਨ।
ਤਰਨ ਤਾਰਨ 'ਚ ਗੁਰਦੁਆਰਾ ਸ੍ਰੀ ਬਾਬਾ ਬੁੱਢਾ ਸਾਹਿਬ ਵਿਖੇ ਐਸਜੀਪੀਸੀ ਨੇ ਲਾਏ ਰੁੱਖ - ਰੁੱਖ ਲਗਾਏ
ਤਰਨ ਤਾਰਨ ਦੇ ਇਤਿਾਹਸਕ ਗੁਰਦੁਆਰਾ ਸ੍ਰੀ ਬਾਬਾ ਬੁੱਢਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੁੱਖ ਲਗਾਏ ਗਏ। ਇਸ ਦਾ ਮੁੱਖ ਉਦੇਸ਼ ਵਾਤਾਵਰਣ ਨੂੰ ਸਾਫ-ਸੁਥਰਾ ਅਤੇ ਸ਼ੁੱਧ ਰੱਖਣਾ ਹੈ।
ਇਸੇ ਕੜੀ ਵਿੱਚ ਤਰਨ ਤਾਰਨ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੀ ਜ਼ਮੀਨ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਬਾਬਾ ਸੇਵਾ ਸਿੰਘ ਵੱਲੋਂ ਕੀਤਾ ਗਿਆ। ਬਾਬਾ ਸੇਵਾ ਸਿੰਘ ਨੂੰ ਲੋਕ ਕਾਰ ਸੇਵਾ ਵਾਲੇ ਬਾਬਾ ਵਜੋਂ ਜਾਣਦੇ ਹਨ। ਇਸ ਦੌਰਾਨ ਇਥੇ ਪੰਜ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ।
ਇਸ ਦੌਰਾਨ ਇਥੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਥੋਂ ਦੇ 10 ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜ਼ਮੀਨਾਂ ਉੱਤੇ ਤਕਰੀਬਨ 45 ਵੱਖ-ਵੱਖ ਕਿਸਮਾਂ ਦੇ 4200 ਤੋਂ ਵੱਧ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਸਾਫ ਤੇ ਪ੍ਰਦੂਸ਼ਣ ਮੁਕਤ ਰਹੇਗਾ।