ਤਰਨ ਤਾਰਨ : ਤਿਉਹਾਰਾਂ ਦਾ ਸੀਜ਼ਨ ਨੇੜੇ ਆਂਉੇਦੇ ਹੀ ਕੁੱਝ ਦੁਕਾਨਦਾਰ ਵੱਧ ਮੁਨਾਫਾ ਕਮਾਉਣ ਲਈ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਕਰਕੇ ਵੇਚਦੇ ਹਨ। ਅਜਿਹਾ ਕਰਕੇ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ ਵਾਰ ਲੋਕ ਸਿਹਤ ਪ੍ਰਤੀ ਬੇਹਦ ਜਾਗਰੂਕ ਹਨ। ਤਰਨ ਤਾਰਨ ਦੇ ਲੋਕਾਂ ਨੇ ਸਿਹਤ ਵਿਭਾਗ ਕੋਲੋਂ ਮਿਲਾਵਟਖੋਰਾਂ ਪ੍ਰਤੀ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਤਰਨ ਤਾਰਨ:ਲੋਕਾਂ ਨੇ ਸਿਹਤ ਵਿਭਾਗ ਤੋਂ ਕੀਤੀ ਮਿਲਾਵਟਖੋਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ - ਮਿਲਾਵਟਖੋਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ
ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਦੁੱਧ, ਖੋਆ, ਮਿਠਾਈਆਂ ਆਦਿ ਖਾਣ-ਪੀਣ ਵਾਲੀ ਚੀਜਾਂ 'ਚ ਮਿਲਾਵਟ ਵੇਖਣ ਨੂੰ ਮਿਲਦੀ ਹੈ। ਇਸ ਸਬੰਧ 'ਚ ਤਰਨ ਤਾਰਨ ਦੇ ਲੋਕਾਂ ਨੇ ਸਿਹਤ ਵਿਭਾਗ ਨੂੰ ਮਿਲਾਵਟ ਖੋਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਰੈਸਟੋਰੈਂਟ, ਹੋਟਲਾਂ, ਹਵਲਵਾਈਆਂ ਜਾਂ ਹੋਰਨਾਂ ਖਾਣ ਪੀਣ ਦੀਆਂ ਦੁਕਾਨਾਂ 'ਤੇ ਕੰਮ ਕਰਨ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਕੋਰੋਨਾ ਤੋਂ ਬਚ ਸਕਣ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਹਰ ਵਾਰ ਤਿਉਹਾਰਾਂ ਦੇ ਸੀਜ਼ਨ 'ਚ ਦੁੱਧ,ਖੋਆ, ਮਿਠਾਈਆਂ ਆਦਿ ਖਾਣ-ਪੀਣ ਵਾਲੀਆਂ ਚੀਜਾਂ 'ਚ ਮਿਲਾਵਟ ਵੇਖਣ ਨੂੰ ਮਿਲਦੀ ਹੈ। ਕੁੱਝ ਦੁਕਾਨਦਾਰ ਮਹਿਜ਼ ਮੁਨਾਫਾ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਤੋਂ ਮਿਲਾਵਟਖੋਰਾਂ ਖਿਲਾਫ ਸਖ਼ਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਖ਼ਰਾਬ ਤੇ ਮਿਲਾਵਟੀ ਚੀਜ਼ਾਂ ਖਾਣ ਲੋਕਾਂ ਦੀ ਸਿਹਤ ਨਾ ਖ਼ਰਾਬ ਹੋਵੇ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ ਵਾਲੀਆਂ ਨਿੱਜੀ ਕੰਪਨੀਆਂ ਤੇ ਲੋਕਲ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਦੇ ਕੋਰੋਨਾ ਟੈਸਟ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਇਸ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਤਰਨ ਤਾਰਨ ਦੇ ਸਿਹਤ ਵਿਭਾਗ 'ਚ ਨਵ ਨਿਯੁਕਤ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਮੀਡੀਆ ਤੇ ਲੋਕਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਹੋਟਲ, ਰੈਸਟੋਰੈਂਟ, ਕਰਿਆਨਾ ਸਟੋਰਸ, ਹਲਵਾਈਆਂ ਆਦਿ ਦੀਆਂ ਦੁਕਾਨਾਂ ਵਿੱਚ ਜਾਂਚ ਕੀਤੀ ਜਾਵੇਗੀ। ਖਾਧ ਪਦਾਰਥਾਂ ਦੇ ਸੈਂਪਲ ਭਰੇ ਜਾਣਗੇ। ਇਸ ਤੋਂ ਇਲਾਵਾ ਕੋਵਿਡ ਸਬੰਧੀ ਦਿੱਤੇ ਗਏ ਸਰਕਾਰੀ ਆਦੇਸ਼ਾਂ ਦੀ ਪਾਲਣਾ ਕੀਤੇ ਜਾਣ ਨੂੰ ਸੁਨਸ਼ਚਿਤ ਕੀਤਾ ਜਾਵੇਗਾ। ਉਨ੍ਹਾਂ ਮਿਲਾਵਟਖੋਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ।