ਤਰਨਤਾਰਨ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਗਰੀਬਾਂ ਦੀ ਹਰ ਸੰਭਵ ਮਦਦ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਹੀ ਦੂਜੇ ਪਾਸੇ ਸੂਬੇ ’ਚ ਕੁਝ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਅਜੇ ਤੱਕ ਪੰਜਾਬ ਸਰਕਾਰ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਜਿਨ੍ਹਾਂ ਦੇ ਕਾਰਨ ਉਹ ਦਰਦ ਭਰੀ ਜਿੰਦਗੀ ਬਿਤਾ ਰਹੇ ਹਨ। ਇੱਕ ਅਜਿਹਾ ਹੀ ਪਰਿਵਾਰ ਤਰਨਤਾਰਨ ਦੇ ਪਿੰਡ ਬਿਧੀ ਚੰਦ ਛੀਨਾ ਤੋਂ ਸਾਹਮਣੇ ਆਇਆ ਹੈ ਜੋ ਕਿ ਦਰਦ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹੈ।
ਕਹਿੰਦੇ ਹਨ ਜਦੋ ਪਰਮਾਤਮਾ ਕਿਸੇ ਨੂੰ ਦੁੱਖ ਦਿੰਦਾ ਹੈ ਤਾਂ ਉਹ ਸੁਖ ਦੇ ਵੀ ਸਾਰੇ ਰਸਤੇ ਖਤਮ ਕਰ ਦਿੰਦਾ ਹੈ, ਅਜਿਹਾ ਹੀ ਪਰਿਵਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਿਧੀ ਚੰਦ ਛੀਨਾ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਚ ਪੰਜ ਜੀਅ ਹਨ ਜਿਨ੍ਹਾਂ ’ਚ 3 ਮਾਸੂਮ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਦਾਦਾ ਦਾਦੀ ਹਨ। ਦਾਦਾ ਦਾਦੀ ਹੀ ਇਨ੍ਹਾਂ ਤਿੰਨ ਬੱਚਿਆ ਦਾ ਪਾਲਣ ਪੋਸ਼ਣ ਕਰ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਤਿੰਨ ਮਾਸੂਮ ਬੱਚਿਆ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਿਆ ਹੈ ਅਤੇ ਬੱਚਿਆ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ ਜਿਸ ਕਾਰਨ ਹੁਣ ਇਨ੍ਹਾਂ ਤਿੰਨ ਬੱਚਿਆ ਦਾ ਪਾਲਣ ਪੋਸ਼ਣ ਬਜੁਰਗ ਦਾਦਾ ਦਾਦੀ ਕਰ ਰਹੇ ਹਨ।