ਤਰਨ ਤਾਰਨ:ਬੀਤੀ ਰਾਤ ਚੋਰਾਂ ਵੱਲੋਂ ਭਿੱਖੀਵਿੰਡ ਦੇ ਬਲੇਰ ਰੋਡ 'ਤੇ ਜੱਗਾ ਮੋਬਾਈਲ ਵਰਲਡ ਦੀ ਦੁਕਾਨ ਅੰਦਰ ਦਾਖਲ ਹੋ ਕੇ ਇੱਕ ਲੈਪਟਾਪ, 3 ਮੋਬਾਈਲ, ਆਈਫੋਨ ਮੋਬਾਈਲ ਚਾਰਜਰ, ਕੁੱਝ ਨਕਦੀ ਤੇ ਜ਼ਰੂਰੀ ਸਮਾਨ ਲੈ ਫਰਾਰ ਹੋ ਗਏ। ਇਸ ਮੌਕੇ ਦੁਕਾਨ ਮਾਲਕ ਨਿਰਮਲ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਮੈਂ ਆਮ ਵਾਂਗ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਰਾਤ ਨੂੰ ਘਰ ਗਿਆ ਤਾਂ ਜਦੋਂ ਮੈਂ ਸਵੇਰੇ 6 ਵਜੇ ਆਪਣੀ ਦੁਕਾਨ 'ਤੇ ਆਇਆ ਤਾਂ ਮੈਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਉੱਪਰ ਦਾ ਰੋਸ਼ਨਦਾਨ ਟੁੱਟਿਆ ਹੋਇਆ ਸੀ।
ਇਹ ਵੀ ਪੜੋ: ਟਿਊਸ਼ਨ ਪੜਾਉਣ ਬਹਾਨੇ ਬੱਚੇ ਕਿਡਨੈਪ, ਘਟਨਾ ਸੀਸੀਟੀਵੀ ਚ ਹੋਈ ਕੈਦ