ਤਰਨ ਤਾਰਨ: ਪਿੰਡ ਪੂਨੀਆਂ ਵਿਖੇ ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਨੂੰ ਘਰਾਂ ਦੇ ਬਿਲਕੁਲ ਨਜ਼ਦੀਕ ਹੱਡਾਰੋੜੀ ਵਿੱਚ ਸੁੱਟਣ ਕਾਰਨ ਭਾਰੀ ਪਿੰਡ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਵੱਡੇ ਪੱਧਰ ਤੇ ਬਣ ਚੁੱਕਾ ਹੈ। ਮਰੀਆਂ ਗਊਆਂ ਨਜ਼ਦੀਕ ਸੁੱਟੇ ਜਾਣ ਕਾਰਨ ਬਦਬੂ ਅਤੇ ਕੁੱਤਿਆਂ ਦੀ ਦਹਿਸ਼ਤ ਫੈਲੀ ਹੋਈ ਹੈ। ਇਸ ਕਾਰਨ ਕਈ ਪਰਿਵਾਰ ਬਿਮਾਰ ਵੀ ਹੋ ਰਹੇ ਹਨ। ਇਸ ਸਬੰਧੀ ਪ੍ਰੇਸ਼ਾਨੀ ਦਾ ਅਧਿਕਾਰੀਆਂ ਵੱਲੋਂ ਕੋਈ ਸਮਾਧਾਨ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ 'ਤੇ ਵੀ ਦੋਸ਼ ਲਗਾਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸਾਡੇ ਘਰਾਂ ਦੇ ਬਿਲਕੁਲ ਅੱਧੇ ਕਿੱਲੇ ਦੀ ਦੂਰੀ 'ਤੇ ਇੱਕ ਹੱਡੋਂਰੋੜਾ ਬਣਿਆ ਹੋਇਆ ਹੈ। ਇਹ ਹੱਡੋਂ ਰੋੜਾ ਪਹਿਲਾਂ 3 ਕਨਾਲਾਂ ਦੇ ਵਿੱਚ ਸੀ ਅਤੇ ਕੁਝ ਲੋਕਾਂ ਵੱਲੋਂ ਇਸ 'ਤੇ ਕਬਜ਼ਾ ਕਰਕੇ ਇਸ ਨੂੰ ਸਿਰਫ਼ 3 ਮਰਲੇ ਦਾ ਹੀ ਰਹਿਣ ਦਿੱਤਾ ਹੈ। ਲੋਕ ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਨੂੰ ਵੱਡੇ ਪੱਧਰ 'ਤੇ ਸੁੱਟ ਰਹੇ ਹਨ, ਜਿਸ ਕਾਰਨ ਭਾਰੀ ਬਦਬੂ ਘਰਾਂ ਵਿੱਚ ਹੇਲ ਫੈਲ ਰਹੀ ਹੈ। ਇਸ ਭਿਆਨਕ ਬੀਮਾਰੀ ਕਾਰਨ ਮਰੀਆਂ ਗਾਵਾਂ ਦੀ ਬਦਬੂ ਬਹੁਤ ਜਿਆਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵੀ ਬਿਮਾਰ ਹੋ ਚੁੱਕੇ ਹਨ ਜੋ ਡਾਕਟਰਾਂ ਦੀਆਂ ਦੁਕਾਨਾਂ ਅਤੇ ਗੁਲੂਕੋਜ਼ ਦੀਆਂ ਬੋਤਲਾਂ ਲਵਾ ਰਹੇ ਹਨ।