ਪੰਜਾਬ

punjab

ETV Bharat / city

ਪੁਲਿਸ ਹੱਥ ਲੱਗੀ ਇਹ ਵੱਡੀ ਕਾਮਯਾਬੀ, ਵੱਡੀ ਵਾਰਦਾਤ ਨੂੰ ਕੀਤਾ ਅਸਫ਼ਲ

ਪੁਲਿਸ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਦੀ ਇਤਲਾਹ ਮਿਲੀ ਸੀ ਕਿ ਛੰਨਾ ਰੋਡ ਮੜੀਆ ਨਜ਼ਦੀਕ ਕੋਠੀ 'ਚ ਕੁਝ ਬਦਮਾਸ਼ਾਂ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਿਉਂਤਬੰਦੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਛਾਪਾ ਮਾਰਿਆ ਜਾਵੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਕਾ ਸਕਦਾ ਹੈ।

ਪੁਲਿਸ ਹੱਥ ਲੱਗੀ ਇਹ ਵੱਡੀ ਕਾਮਯਾਬੀ, ਵੱਡੀ ਵਾਰਦਾਤ ਨੂੰ ਕੀਤਾ ਅਸਫ਼ਲ
ਪੁਲਿਸ ਹੱਥ ਲੱਗੀ ਇਹ ਵੱਡੀ ਕਾਮਯਾਬੀ, ਵੱਡੀ ਵਾਰਦਾਤ ਨੂੰ ਕੀਤਾ ਅਸਫ਼ਲ

By

Published : Jul 28, 2021, 12:17 PM IST

ਤਰਨ ਤਾਰਨ: ਜ਼ਿਲ੍ਹਾ ਤਰਨਤਾਰਨ ਦੇ ਥਾਣਾ ਵਲਟੋਹਾ ਦੀ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਤਿੰਨ ਬਦਮਾਸ਼ਾਂ ਨੂੰ ਦੇਸੀ ਪਿਸਤੌਲ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਹੈ।

ਪੁਲਿਸ ਹੱਥ ਲੱਗੀ ਇਹ ਵੱਡੀ ਕਾਮਯਾਬੀ, ਵੱਡੀ ਵਾਰਦਾਤ ਨੂੰ ਕੀਤਾ ਅਸਫ਼ਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਦੀ ਇਤਲਾਹ ਮਿਲੀ ਸੀ ਕਿ ਛੰਨਾ ਰੋਡ ਮੜੀਆ ਨਜ਼ਦੀਕ ਕੋਠੀ 'ਚ ਕੁਝ ਬਦਮਾਸ਼ਾਂ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਿਉਂਤਬੰਦੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਛਾਪਾ ਮਾਰਿਆ ਜਾਵੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਕਾ ਸਕਦਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮੌਕੇ 'ਤੇ ਛਾਪਾ ਮਾਰਿਆ ਗਿਆ ਤਾਂ ਪੰਜ ਬਦਮਾਸ਼ਾਂ ਵਿੱਚੋਂ ਤਿੰਨ ਨੂੰ ਕਾਬੂ ਕਰ ਲਿਆ ਗਿਆ, ਜਦ ਕਿ ਦੋ ਬਦਮਾਸ਼ ਭੱਜਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਇੰਨਾਂ ਬਦਮਾਸ਼ਾਂ 'ਤੇ ਪਹਿਲਾਂ ਵੀ ਕਈ ਲੁੱਟ ਅਤੇ ਚੋਰੀ ਦੇ ਕਈ ਮਾਮਲੇ ਦਰਜ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਗੋੜੇ ਦੋ ਬਦਮਾਸ਼ਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਬੂ ਕੀਤੇ ਤਿੰਨ ਬਦਮਾਸ਼ਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ।

ਇਹ ਵੀ ਪੜ੍ਹੋ:ਬਾਰਾਬੰਕੀ 'ਚ ਭਿਆਨਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ 'ਚ 18 ਦੀ ਮੌਤ

ABOUT THE AUTHOR

...view details