ਤਰਨ ਤਾਰਨ: ਕਿਸਾਨਾਂ ਦੀ 26 ਜਨਵਰੀ ਦੀ ਪਰੇਡ 'ਚ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜਗਰਾਜ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਇਹ ਕੰਮ ਦੀ ਸ਼ਲਾਘਾ ਕੀਤੀ ਹੈ।
ਸਰਕਾਰ ਖਿਲਾਫ਼ ਰੋਸ
ਜਗਰਾਜ ਸਿੰਘ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਬੀਤੇ ਲੰਬੇ ਸਮੇਂ ਤੋਂ ਬਜ਼ੁਰਗ, ਬੀਬੀਆਂ ਦਿੱਲੀ 'ਤੇ ਆਪਣੇ ਹੱਕਾਂ ਲਈ ਡੱਟੇ ਹਨ ਪਰ ਕੇਂਦਰ ਸਰਕਾਰ ਤਾਰੀਕਾਂ ਦੇ ਕਿਸਾਨਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਗੁਰਸਿੱਖ ਮੁੰਡਾ ਹੈ ਤੇ ਉਨ੍ਹਾਂ ਦੇ ਮਨ 'ਚ ਦੇਸ਼ ਵਿਰੋਧ ਦੀ ਭਾਵਨਾ ਦਾ ਇਰਾਦਾ ਨਹੀਂ ਹੈ।
ਕੋਈ ਗਿਣੀ-ਮਿੱਥੀ ਸਾਜ਼ਿਸ਼ ਨਹੀਂ
ਜਗਰਾਜ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਗਿਣੀ-ਮਿੱਥੀ ਸਾਜ਼ਿਸ਼ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਇਕੱਠੇ ਹੋ ਉੱਥੇ ਡਰਾਮੇ ਲਈ ਗਏ। ਉਨ੍ਹਾਂ ਨੇ ਅੱਗੇ ਕਿਹਾ ਕਿ ਮਿਲੀ ਜਾਣਕਾਰੀ ਤੇ ਵੀਡੀਓਜ਼ ਮੁਤਾਬਕ, ਪਹਿਲਾਂ ਕਿਸੇ ਹੋਰ ਨੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਨਾਕਾਮ ਰਿਹਾ ਤਾਂ ਜਗਰਾਜ ਨੂੰ ਕਿਹਾ ਕਿ ਉਹ ਉੱਪਰ ਚੜ੍ਹ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਸਾਜ਼ਿਸ਼ ਤਹਿਤ ਨਹੀਂ ਹੈ।