ਤਰਨਤਾਰਨ: ਪੰਜਾਬ ਵਿਚ ਸਿੰਥੈਟਿਕ ਟਰੈਕ ਵਾਲੇ ਕੁਝ ਹੀ ਸਟੇਡੀਅਮ ਹਨ ਜਿਨ੍ਹਾਂ ਵਿਚੋਂ ਇਕ ਤਰਨਤਾਰਨ ਦਾ ਸ੍ਰੀ ਗੁਰੂ ਅਰਜੁਨ ਦੇਵ ਖੇਡ ਸਟੇਡੀਅਮ ਹੈ ਜਿਸ ਵਿਚ ਸਿੰਥੈਟਿਕ ਟਰੈਕ ਹੋਣ ਕਰਕੇ ਦੂਜੇ ਜ਼ਿਲ੍ਹਿਆਂ ਦੇ ਖਿਡਾਰੀ ਵੀ ਇੱਥੇ ਪ੍ਰੈਕਟਿਸ ਕਰਨ ਆਉਂਦੇ ਹਨ ਪਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਇਹ ਖੇਡ ਸਟੇਡੀਅਮ ਖਿਡਾਰੀਆਂ ਲਈ ਮੁਸ਼ਕਿਲਾਂ ਪੇਸ਼ ਕਰ ਰਿਹਾ ਹੈ।
ਇਸ ਮੌਕੇ ਸਾਬਕਾ ਕਬੱਡੀ ਕੈਪਟਨ ਬਚਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਖੇਡ ਸਟੇਡੀਅਮ 'ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ ਤਾਂ ਜੋ ਨਵੇਂ ਅਤੇ ਚੰਗੇ ਖਿਡਾਰੀ ਤਿਆਰ ਕੀਤੇ ਜਾ ਸਕਣ, ਪਰ ਸਮੇਂ ਦੇ ਨਾਲ-ਨਾਲ ਇਸ ਖੇਡ ਸਟੇਡੀਅਮ ਦੀ ਹਾਲਤ ਖਰਾਬ ਹੋਣ ਕਰਕੇ ਖਿਡਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਰਨਤਾਰਨ ਦੇ ਸ੍ਰੀ ਗੁਰੂ ਅਰਜੁਨ ਦੇਵ ਖੇਡ ਸਟੇਡੀਅਮ ਦੀ ਹਾਲਤ ਹੋਈ ਬਦਤਰ ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ 'ਚ ਸਫਾਈ ਕਰਮੀ ਨਾ ਹੋਣ ਕਰਕੇ ਖਿਡਾਰੀ ਖੁਦ ਸਟੇਡੀਅਮ ਦੀ ਸਾਫ ਸਫਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਕਰ ਇਸਦੀ ਜਾਣਕਾਰੀ ਦੇ ਚੁੱਕੇ ਹਨ ਪਰ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਖੇਡ ਸਟੇਡੀਅਮ ਵੱਲ ਯੋਗ ਧਿਆਨ ਦੇਣ ਤਾਂ ਜੋ ਖਿਡਾਰੀਆਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਰਾਤ ਸਮੇਂ ਸ਼ਹਿਰ ਵਾਸੀ ਇੱਥੇ ਸੈਰ ਕਰਨ ਆਉਂਦੇ ਹਨ ਪਰ ਲਾਈਟਾਂ ਨਾ ਲੱਗੀਆਂ ਹੋਣ ਕਰਕੇ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੇ ਕਿਹਾ ਕਿ ਉਹ ਖੁਦ ਸਫਾਈ ਕਰਦੇ ਹਨ ਸਰਕਾਰੀ ਤੌਰ ਕੋਈ ਸਫਾਈ ਸੇਵਕ ਨਹੀਂ ਹੈ।
ਇਹ ਵੀ ਪੜ੍ਹੋ:-ਭਾਜਪਾ ਨੂੰ ਬੰਗਾਲ 'ਚ ਇਕ ਹੋਰ ਝਟਕਾ, ਅਰਜੁਨ ਿੰਘ ਮੁੜ TMC 'ਚ ਸ਼ਾਮਲ