ਤਰਨ ਤਾਰਨ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸ ਕਾਰਨ ਪੰਜਾਬ ਵਿਚਲੀ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਸੂਬੇ ਵਿੱਚੋਂ ਮਾਲ ਲੈ ਕੇ ਜਾਣ ਵਾਲੀਆਂ ਤੇ ਆਉਣ ਵਾਲੀਆਂ ਮਾਲ ਰੇਲ ਗੱਡੀਆਂ ਰੁਕੀਆਂ ਹੋਈਆਂ ਹਨ। ਤਰਨ ਤਾਰਨ ਰੇਲਵੇ ਜੰਕਸ਼ਨ 'ਤੇ ਵੀ ਕਣਕ ਨਾਲ ਭਰੀ ਮਾਲ ਗੱਡੀ ਖੜ੍ਹੀ ਹੈ। ਇਸ ਦੀ ਸੁਰੱਖਿਆ ਰੇਲਵੇ ਸੁਰੱਖਿਆ ਬਲਾਂ ਵੱਲੋਂ ਕੀਤੀ ਜਾ ਰਹੀ ਹੈ।
ਕਿਸਾਨਾਂ ਦੇ ਰੋਹ ਨੇ ਰੋਕੀ ਮਾਲ ਗੱਡੀਆਂ ਦੀ ਰਫ਼ਤਾਰ, ਤਰਨ ਤਾਰਨ 'ਚ ਫਸੀ ਮਾਲ ਗੱਡੀ - ਤਰਨ ਤਾਰਨ ਰੇਲਵੇ ਜੰਕਸ਼ਨ
ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਜਾਰੀ ਹੈ। ਇਸ ਕਾਰਨ ਪੰਜਾਬ ਵਿਚਲੀ ਰੇਲ ਆਵਾਜਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਸੂਬੇ ਵਿੱਚੋਂ ਮਾਲ ਲੈ ਕੇ ਜਾਣ ਵਾਲੀਆਂ ਤੇ ਆਉਣ ਵਾਲੀਆਂ ਮਾਲ ਰੇਲ ਗੱਡੀਆਂ ਰੁਕੀਆਂ ਹੋਈਆਂ ਹਨ। ਤਰਨ ਤਾਰਨ ਰੇਲਵੇ ਜੰਕਸ਼ਨ 'ਤੇ ਵੀ ਕਣਕ ਨਾਲ ਭਰੀ ਮਾਲ ਗੱਡੀ ਖੜ੍ਹੀ ਹੈ। ਇਸ ਦੀ ਸੁਰੱਖਿਆ ਰੇਲਵੇ ਸੁਰੱਖਿਆ ਬਲਾਂ ਵੱਲੋਂ ਕੀਤੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਪੀਐੱਫ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ 1 ਅਕਤੂਬਰ ਤੋਂ ਕਿਸਾਨ ਅੰਦੋਲਨ ਕਾਰਨ ਤਰਨ ਤਾਰਨ ਤੋਂ ਰੇਲ ਆਵਾਜਾਈ ਬੰਦ ਹੈ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਰੇਲਵੇ ਸਟੇਸ਼ਨ ਤੋਂ ਕਣਕ ਨਾਲ ਭਰ ਕੇ ਨਿਊ ਜਲਪਾਈਗੁਡੀ ਜਾਣੀ ਸੀ, ਪਰ ਹੁਣ ਉਥੇ ਹੀ ਫਸ ਗਈ ਹੈ।
ਉਨ੍ਹਾਂ ਦੱਸਿਆ ਕਿ ਆਰਪੀਐੱਫ ਵੱਲੋਂ ਲਗਾਤਾਰ ਇਸ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੱਡੀ ਨੂੰ ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਸ ਵਿੱਚ ਪਿਆ ਮਾਲ ਸੁਰੱਖਿਅਤ ਹੈ। ਜਿੰਨ੍ਹਾਂ ਸਮਾਂ ਗੱਡੀ ਤਰਨ ਤਾਰਨ ਸਟੇਸ਼ਨ 'ਤੇ ਖੜ੍ਹੀ ਹੈ, ਉਸ ਦੀ ਸੁਰੱਖਿਆ ਕੀਤੀ ਜਾਵੇਗੀ।