ਤਰਨ ਤਾਰਨ: ਵਿਧਾਨ ਸਭਾ ਹਲਕਾ ਪੱਟੀ (Assembly Constituency Patti) ਦੇ ਅਧੀਨ ਪੈਂਦੇ ਪਿੰਡ ਜਿਉਣਕੇ ਪਿੰਡ ਵਿੱਚ ਬਜ਼ੁਰਗ ਕਰਨੈਲ ਸਿੰਘ ਅਤੇ ਬਜ਼ੁਰਗ ਮਾਤਾ ਪਿਆਰ ਕੌਰ ਦੇ ਪਰਿਵਾਰ ਨੇ ਸਮਾਜ ਸੇਵੀਆਂ ਨੂੰ ਮਦਦ ਦੀ ਗੁਹਾਰ (poor family appeal to social workers) ਲਗਾਈ ਹੈ। ਉਨ੍ਹਾ ਦੇ ਪੁਤੱਰ ਤਾਂ ਹਨ ਪਰ ਉਹ ਕੀਸੀ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੋ ਵਕਤ ਦੀ ਰੋਟੀ ਵੀ ਚੈਣ ਨਾਲ ਨਸੀਬ ਨਹੀਂ ਹੋ ਰਹੀ।
ਬਜ਼ੁਰਗ ਕਰਨੈਲ ਸਿੰਘ ਨੇ ਦੱਸਿਆ ਕਿ ਉਹ 200 ਜਾਂ ਫੇਰ 300 ਰੁਪਏ ਦਾ ਫਲ ਫਰੂਟ ਲੈ ਕੇ ਸੜਕ ਦੇ ਕੰਢੇ ਲਾ ਕੇ ਵੇਚਦੇ ਹਨ, ਜਿਸ ਤੋਂ ਉਹ ਇੱਕ ਵਕਤ ਦੀ ਰੋਟੀ ਖਾ ਪਾਉਂਦੇ ਹਨ। ਇਸੇ ਤਰ੍ਹਾਂ ਹੀ ਲੋਕਾਂ ਤੋਂ ਮੰਗ-ਤੰਗ ਕੇ ਫਲ ਫਰੂਟ ਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਪੀੜਤ ਬਜ਼ੁਰਗ ਨੇ ਕਿਹਾ ਕਿ ਬਾਰਸ਼ ਦੇ ਦਿਨਾਂ ਵਿੱਚ ਘਰ ਦਾ ਇੰਨਾ ਜ਼ਿਆਦਾ ਮਾੜਾ ਹਾਲ ਸੀ ਕਮਰਾ ਡੁੰਗਾ ਹੋਣ ਕਾਰਨ ਪਾਣੀ ਨਾਲ ਭਰ ਜਾਂਦਾ ਸੀ ਅਤੇ ਉਹ ਰਾਤ ਰਾਤ ਨੂੰ ਭਿੱਜੇ ਕੱਪੜਿਆਂ ਵਿੱਚ ਹੀ ਬੈਠੇ ਰਹਿੰਦੇ ਸਨ। ਬਜ਼ੁਰਗ ਮਾਤਾ ਪਿਆਰ ਕੌਰ ਨੇ ਦੱਸਿਆ ਕਿ ਸਿਲੰਡਰ ਬਹੁਤ ਮਹਿੰਗਾ ਹੈ ਅਤੇ ਉਨ੍ਹਾਂ ਕੋਲ ਭਰੂਣ ਜੋਗੀ ਸਮਰੱਥਾ ਨਹੀਂ ਹੈ। ਉਨ੍ਹਾਂ ਨੂੰ ਧੁੱਪੇ ਬਣੇ ਹੀ ਰੋਟੀ ਪਾਣੀ ਕਰਨਾ ਪੈਂਦਾ ਹੈ।