ਤਰਨ ਤਾਰਨ: ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿੰਕਜਾ ਕੱਸਦੇ ਹੋਏ ਹੁਣ ਨਸ਼ਾ ਤਸਕਰਾਂ ਵੱਲੋ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਚੱਲਦਿਆਂ ਪੁਲਿਸ ਨੇ ਨਸ਼ੇ ਦੇ 9 ਵੱਡੇ ਵਪਾਰੀਆ ਦੀ ਕਰੋੜਾਂ ਰੁਪਏ ਦੀ ਸੰਪਤੀ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਵੱਲੋ ਹੁਣ ਤੱਕ ਨਸ਼ੇ ਦੇ 9 ਵਪਾਰੀਆਂ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪਏ ਦੀ ਸੰਪਤੀ ਜ਼ਬਤ ਕੀਤੀ ਜਾ ਚੁੱਕੀ ਹੈ।
ਐਸਪੀ ਗੋਰਵ ਤੂਰਾ ਨੇ ਦੱਸਿਆ ਕਿ ਪੁਲਿਸ ਵੱਲੋ ਅੱਗੇ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ। ਗੋਰਵ ਤੂਰਾ ਨੇ ਦੱਸਿਆ ਕਿ ਪੁਲਿਸ ਵੱਲੋ ਨਸ਼ਾ ਤਸਕਰਾਂ ਵਿਰੁੱਧ ਖਾਸ ਮਹਿੁੰਮ ਛੇੜ ਰੱਖੀ ਹੈ। ਇਸ ਦੇ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਜ਼ਬਤ ਕੀਤਾ ਜਾ ਰਿਹਾ ਹੈ।
ਐਸਪੀ ਮੁਤਾਬਕ ਪੁਲਿਸ ਵੱਲੋ ਹੁਣ ਤੱਕ ਜਿਲ੍ਹੇ ਦੇ ਪਿੰਡ, ਹਵੇਲੀਆ ਦੇ ਬਲਵਿੰਦਰ ਸਿੰਘ ਬਿੱਲਾ ਥਾਣਾ ਸਰਾਏ ਅਮਾਨਤ ਖਾਂ ਦੀ ਜਾਇਦਾਦ ਜਿਸ ਵਿੱਚ ਉਸਦੀ ਰਿਹਾਇਸ਼ੀ ਕੋਠੀ ਜਿਸਦੀ ਕੀਮਤ 31 ਲੱਖ ਰੁਪਏ ਬਣਦੀ ਹੈ। ਉਸਦੀ 34 ਕਨਾਲ 16 ਮਰਲੇ ਜਮੀਨ ਜਿਸਦੀ ਕੀਮਤ 43 ਲੱਖ 50 ਹਜ਼ਾਰ ਰੁਪਏ ਬਣਦੀ ਹੈ ਅਤੇ ਸਾਰੀ ਜਾਇਦਾਦ ਦੀ ਕੀਮਤ 74 ਲੱਖ 50 ਹਜਾਰ ਰੁਪਏ ਬਣਦੀ ਹੈ। ਉਹ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿੱਲਾ 'ਤੇ 13 ਮਾਮਲੇ ਪਹਿਲੇ ਹੀ ਦਰਜ ਹਨ।
ਜਿਨ੍ਹਾਂ ਵਿੱਚੋ 9 ਨਸ਼ਾ ਤਸਕਰੀ ਨਾਲ ਸਬੰਧਤ ਮਾਮਲੇ ਹਨ।
ਇਸੇ ਤਰ੍ਹਾਂ ਪੁਲਿਸ ਨੇ ਸੁਖੀਬਰ ਸਿੰਘ ਵਾਸੀ ਹਵੇਲੀਆ ਦੀ 73 ਲੱਖ 22 ਹਜ਼ਾਰ 500 ਰੁਪਏ ਦੀ ਜਾਇਦਾਦ, ਜਸਬੀਰ ਸਿੰਘ ਜੱਸਾ ਵਾਸੀ ਚੀਮਾ ਕਲਾਂ ਦੀ 60 ਲੱਖ 13 ਹਜ਼ਾਰ 660 ਰੁਪਏ, ਬਲਕਾਰ ਸਿੰਘ ਵਾਸੀ ਕਲਸ ਦੀ 19 ਲੱਖ 28 ਹਜ਼ਾਰ 388 ਰੁਪਏ, ਸੁਖਬੀਰ ਸਿੰਘ ਸੰਮਾ ਵਾਸੀ ਕਸੇਲ ਦੀ 34 ਲੱਖ 6 ਹਜ਼ਾਰ 462 ਇਸੇ ਤਰਾਂ ਦਿਲਸ਼ੇਰ ਸਿੰਘ ਵਾਸੀ ਹਵੇਲੀਆਂ ਦੀ 36 ਲੱਖ ਰੁਪਏ, ਮੁਖਤਾਰ ਸਿੰਘ ਵਾਸੀ ਹਵੇਲੀਆ ਦੀ 1 ਕਰੋੜ 20 ਲੱਖ 86 ਹਜ਼ਾਰ 430 ਰੁਪਏ ਤੇ ਚਮਕੋਰ ਸਿੰਘ ਵਾਸੀ ਸਰਾਏ ਅਮਾਨਤ ਖਾਂ ਦੀ 40 ਲੱਖ ਅਤੇ ਸੁਖਚੈਨ ਸਿੰਘ ਵਾਸੀ ਮਰਗਿੰਦਪੁਰ ਦੀ 53 ਲੱਖ 21 ਹਜ਼ਾਰ 250 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐਸਪੀ ਤੂਰਾ ਨੇ ਦੱਸਿਆ ਕਿ ਹੁਣ ਤੱਕ ਤਰਨ ਤਾਰਨ ਪੁਲਿਸ ਨੇ 9 ਤਸਕਰਾ ਦੀ 5 ਕਰੋੜ 17 ਲੱਖ 28 ਹਜ਼ਾਰ 630 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।