ਤਰਨ ਤਾਰਨ: ਸਥਾਨਕ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋ ਫੜਿਆ ਗਿਆ ਮੁਲਜ਼ਮ ਨਕਲੀ ਇੰਸਪੈਕਟਰ ਨੋਸ਼ਹਿਰਾ ਪੰਨੂਆਂ ਦੇ ਪ੍ਰਾਈਮਰੀ ਸਕੂਲ ਵਿੱਚ ਅਧਿਆਪਕ ਹੈ।
ਤਰਨ ਤਾਰਨ: ਨਕਲੀ ਸੀ.ਆਈ.ਡੀ ਇੰਸਪੈਕਟਰ ਕਾਬੂ, ਭੋਲੇ ਭਾਲੇ ਲੋਕਾਂ ਨਾਲ ਕਰਦਾ ਸੀ ਠੱਗੀ - ਨੋਸ਼ਹਿਰਾ ਪੰਨੂਆਂ ਦੇ ਪ੍ਰਾਈਮਰੀ ਸਕੂਲ
ਤਰਨ ਤਾਰਨ ਪੁਲਿਸ ਨੇ ਨਕਲੀ ਸੀ.ਆਈ.ਡੀ ਇੰਸਪੈਕਟਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋ ਫੜੇ ਗਏ ਮੁਲਜ਼ਮ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਇੰਸਪੈਕਟਰ ਹੋਣ ਦਾ ਡਰਾਵਾ ਦੇ ਕੇ ਠੱਗੀ ਦਾ ਕੰਮ ਕਰਦਾ ਸੀ। ਪੁਲਿਸ ਨੇ ਗ੍ਰਿਫਤਾਰ ਕੀਤੇ ਵਿਅਕਤੀ ਕੋਲੋ ਨਕਲੀ ਤਿਆਰ ਕੀਤਾ ਆਈ.ਕਾਰਡ ਵੀ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਕਪਿਲ ਕਾਂਤ ਸ਼ਾਸਤਰੀ ਵੱਜੋ ਹੋਈ ਹੈ।
ਪੁਲਿਸ ਵੱਲੋ ਗ੍ਰਿਫਤਾਰ ਕੀਤੇ ਨਕਲੀ ਇੰਸਪੇਕਟਰ ਨੇ ਦੱਸਿਆਂ ਕਿ ਉਹ ਸਕੂਲ ਵਿੱਚ ਅਧਿਆਪਕ ਹੈ। ਪੁਲਿਸ ਨੇ ਦੱਸਿਆ ਕਿ ਉਹ ਸੀ.ਆਈ.ਡੀ ਦਾ ਨਕਲੀ ਆਈ ਕਾਰਡ ਖੁੱਦ ਤਿਆਰ ਕੀਤਾ ਸੀ ਤਾਂ ਜੋ ਪੁਲਿਸ ਨਾਕੇ ਅਤੇ ਟੋਲ ਪਲਾਜੇ ਤੋ ਬਚਿਆ ਜਾਵੇ। ਉਸ ਦੀ ਮਾੜ ਕਿਸਮਤ ਸੀ ਕਿ ਉਹ ਥਾਣੇ ਚਲਾ ਗਿਆ ਅਤੇ ਨਾਕਿਆਂ 'ਤੇ ਪੁਲਿਸ ਤੈਨਾਤ ਨਾ ਹੋਣ ਬਾਰੇ ਪੁੱਛਣ ਲੱਗਾ। ਇਸ ਦੌਰਾਨ ਉਹ ਪੁਲਿਸ ਦੇ ਕਾਬੂ ਆ ਗਿਆ। ਪੁਲਿਸ ਦੇ ਐਸ ਪੀ ਡੀ ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।