ਤਰਨ ਤਾਰਨ: ਤਰਨ ਤਾਰਨ ਪੁਲਿਸ ਨੇ ਅਪਰਾਧੀਆਂ 'ਤੇ ਕੱਸਿਆ ਸਿੰਕਜ਼ਾ। ਪਿਛਲੇ 25 ਦਿਨਾਂ 'ਚ 29 ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਹਨ। ਇਸ ਤੋਂ ਇਲਾਵਾ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਨਜ਼ਾਇਜ ਸ਼ਰਾਬ ਦੇ 34 ਕਾਰੋਬਾਰੀਆਂ ਨੂੰ ਵੀ ਗ੍ਰਿਫਤਾਰ ਕਰ ਸ਼ਰਾਬ ਦਾ ਵੱਡੀ ਮਾਤਰਾ ਵਿੱਚ ਜਖੀਰਾ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਦੀ ਮਾਲੀ ਮਦਦ ਕਰਨ ਦੇ ਦੋਸ਼ ਹੇਠ 6 ਵਿਆਕਤੀਆਂ ਵਿਰੁੱਧ ਵੀ ਮਾਮਲ ਦਰਜ ਕਰ ਲਿਆ ਹੈ।
ਤਰਨ ਤਾਰਨ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੱਸਿਆ ਸਿੰਕਜ਼ਾ
ਤਰਨ ਤਾਰਨ ਪੁਲਿਸ ਨੇ ਮੁਲਜ਼ਮਾਂ 'ਤੇ ਸਿੰਕਜ਼ਾ ਕੱਸਿਆਂ। ਪਿਛਲੇ 25 ਦਿਨਾਂ 'ਚ 29 ਫ਼ਰਾਰ ਮੁਲਜ਼ਮਾ ਨੂੰ ਗ੍ਰਿਫਤਾਰ ਕੀਤੇ ਹਨ। ਇਸ ਤੋਂ ਇਲਾਵਾ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਇਸ ਤੋ ਇਲਾਵਾ ਪੁਲਿਸ ਦੀ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ 126 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋ ਕਰੀਬ 2 ਕਿਲੋ ਹੈਰੋਇਨ, ਸਾਢੇ 4 ਕਿਲੋ ਦੇ ਕਰੀਬ ਅਫੀਮ, 64 ਕਿਲੋ ਚੂਰਾ ਪੋਸਤ ਅਤੇ 62000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਹਨ। ਇਸੇ ਤਰ੍ਹਾਂ ਨਾਲ ਪੁਲਿਸ ਵੱਲੋ ਨਜ਼ਾਇਜ ਸ਼ਰਾਬ ਦੇ 34 ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ 631290 ਲੀਟਰ ਸ਼ਰਾਬ, 13500 ਲੀਟਰ ਅੰਗਰੇਜੀ ਸ਼ਰਾਬ, 6 ਨਜ਼ਾਇਜ ਸ਼ਰਾਬ ਬਣਾ ਰਹੀਆਂ ਭੱਠੀਆ ਤੋ ਇਲਾਵਾ 4890 ਕਿਲੋ ਲਾਹਣ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਤਰਨ ਤਾਰਨ ਪੁਲਿਸ ਦੇ ਐਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਤੋ ਇਲਾਵਾ 4 ਨਜ਼ਾਇਜ ਰਿਵਾਲਵਰ, ਕਾਰਤੂਸ ਅਤੇ ਚੋਰੀ ਦਾ ਇੱਕ ਟਰੱਕ, 2 ਕਾਰਾਂ, 24 ਮੋਟਰ ਸਾਈਕਲ ਅਤੇ 1 ਲੱਖ 32 ਰੁਪਏ ਦੀ ਕਰੰਸੀ ਬਰਾਮਦ ਕੀਤੀ ਹੈ। ਐਸ ਪੀ ਹਰਜੀਤ ਸਿੰਘ ਨੇ ਦੱਸਿਆਂ ਕਿ ਨੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਦੇ ਤਹਿਤ 6 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਐਸ ਪੀ ਡੀ ਨੇ ਦੱਸਿਆ ਕਿ ਇਸ ਤੋ ਇਲਾਵਾ ਪੁਲਿਸ ਨੇ 25 ਦਿਨਾਂ ਦੋਰਾਣ ਨਸ਼ਾ ਕਰਨ ਵਾਲੇ 41 ਨੋਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆਂ ਹੈ।