ਪੰਜਾਬ

punjab

ETV Bharat / city

ਜਸਬੀਰ ਡਿੰਪਾ ਦੇ ਘਰ ਜਾ ਸੁਖਬੀਰ ਬਾਦਲ ਨੇ ਕੀਤਾ ਦੁੱਖ ਸਾਂਝਾ - ਅਕਾਲੀ ਦਲ ਦੇ ਸੀਨੀਅਰ ਆਗੂ ਸਨ ਵੀ ਪਹੁੰਚੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨਾਲ ਦੁੱਖ ਸਾਂਝਾ ਕੀਤਾ। ਬੀਤੇ ਦਿਨੀ ਜਸਬੀਰ ਸਿੰਘ ਡਿੰਪਾ ਦੇ ਮਾਤਾ ਸਤਵਿੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ।

Sukhbir Singh Badal shared his grief with the Congress MP
Sukhbir Singh Badal shared his grief with the Congress MP

By

Published : May 31, 2021, 3:47 PM IST

ਖਡੂਰ ਸਾਹਿਬ:ਬੀਤੇ ਦਿਨੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਮਾਤਾ ਸਤਵਿੰਦਰ ਕੌਰ ਅਕਾਲ ਚਲਾਣਾ ਕਰ ਗਏ ਸਨ। ਜਿਸ ਤੋਂ ਬਾਅਦ ਜਸਬੀਰ ਸਿੰਘ ਡਿੰਪਾ ਦੇ ਘਰ ਰਾਜਨਿਤਿਕ ਤੇ ਧਾਰਮਿਕ ਆਗੂ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।

ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਦੇ ਘਰ ਪਹੁੰਚੇ। ਜਿੱਥੇ ਇਨ੍ਹਾਂ ਅਕਾਲੀ ਆਗੂਆਂ ਨੇ ਜਸਬੀਰ ਸਿੰਘ ਡਿੰਪਾ ਨਾਲ ਦੁੱਖ ਸਾਂਝਾ ਕੀਤਾ। ਉਥੇ ਹੀ ਦੁੱਖ ਦੀ ਇਸ ਘੜੀ ‘ਚ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।

ਸਾਂਸਦ ਮੁਹੰਮਦ ਸਦੀਕ, ਸਾਂਸਦ ਡਾ ਅਮਰ ਸਿੰਘ, ਓ.ਐੱਸ.ਡੀ ਮੁੱਖ ਮੰਤਰੀ ਪੰਜਾਬ ਅੰਕਿਤ ਬਾਂਸਲ, ਵਿਧਾਇਕ ਜੰਡਿਆਲਾ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁੱਲਰ, ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ, ਵਿਧਾਇਕ ਧਰਮਬੀਰ ਅਗਨੀਹੋਤਰੀ, ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਐੱਸਐੱਸਪੀ ਤਰਨਤਾਰਨ ਧਰੁਮਨ ਨਿੰਬਲੇ, ਐੱਸਐੱਸਪੀ ਓ.ਪੀ ਘੁੰਮਣ, ਐੱਸਐੱਸਪੀ ਰਣਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਨੀਤਿਕ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ।

ਇਹ ਵੀ ਪੜੋ:Wrestler Sushil Kumar ’ਤੇ ਲੱਗੇ ਹੋਰ ਵੀ ਗੰਭੀਰ ਇਲਜ਼ਾਮ

ABOUT THE AUTHOR

...view details