ਪੰਜਾਬ

punjab

ETV Bharat / city

ਖਾਕੀ ਵਰਦੀ ਨੂੰ ਕੀਤਾ ਦਾਗ਼ਦਾਰ - ਟਾਊਨ

ਤਰਨਤਾਰਨ ਦੇ ਟਾਊਨ ਦੇ ਇੰਚਾਰਜ ਖ਼ਿਲਾਫ਼ 15 ਕਿੱਲੋ ਅਫੀਮ ਸਮੇਤ ਸਮੱਗਲਰ ਨੂੰ ਛੱਡਣ ਬਦਲੇ 6.68 ਲੱਖ ਰੁਪਏ ਰਿਸ਼ਵਤ ਲੈਣ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ।

ਖਾਕੀ ਵਰਦੀ ਨੂੰ ਕੀਤਾ ਦਾਗ਼ਦਾਰ
ਖਾਕੀ ਵਰਦੀ ਨੂੰ ਕੀਤਾ ਦਾਗ਼ਦਾਰ

By

Published : Nov 12, 2021, 2:33 PM IST

ਤਰਨਤਾਰਨ:ਜ਼ਿਲ੍ਹਾ ਪੁਲਿਸ ਵਿੱਚ ਤਾਇਨਾਤ 4 ਪੁਲਿਸ ਕਰਮਚਾਰੀਆਂ ਵੱਲੋਂ 40 ਲੱਖ ਰੁਪਏ ਦੀ ਰਿਸ਼ਵਤ ਲੈ ਅਫੀਮ ਸਮੱਗਲਰਾਂ ਨੂੰ ਛੱਡਣ ਦਾ ਮਾਮਲਾ ਹਾਲੇ ਠੰਡਾ ਨਹੀਂ ਪਿਆ ਸੀ ਕਿ ਖਾਕੀ ਵਰਦੀ ਨੂੰ ਦਾਗ਼ਦਾਰ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ।

ਖਾਕੀ ਵਰਦੀ ਨੂੰ ਕੀਤਾ ਦਾਗ਼ਦਾਰ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਦੇ ਬਿਆਨਾਂ ਹੇਠ ਥਾਣਾ ਸਿਟੀ ਅਧੀਨ ਆਉਂਦੀ ਪੁਲਿਸ ਚੌਂਕੀ ਟਾਊਨ ਦੇ ਇੰਚਾਰਜ ਖ਼ਿਲਾਫ਼ 15 ਕਿੱਲੋ ਅਫੀਮ ਸਮੇਤ ਸਮੱਗਲਰ ਨੂੰ ਛੱਡਣ ਬਦਲੇ 6.68 ਲੱਖ ਰੁਪਏ ਰਿਸ਼ਵਤ ਲੈਣ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ।

ਸ਼ੁਰੂਆਤੀ ਜਾਂਚ ਵਿਚ ਚੌਕੀ ਇੰਚਾਰਜ ਏ ਐੱਸ ਆਈ ਹਰਪਾਲ ਸਿੰਘ ਦੇ ਸਮਗਲਰਾਂ ਨਾਲ ਸੰਬੰਧ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਕਤ ਥਾਣੇਦਾਰ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਥਾਣੇਦਾਰ ਵਲੋਂ ਇਸ ਤਰ੍ਹਾਂ ਦੇ ਕਿੰਨੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਥਾਣੇਦਾਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਦੇ ਹੋਏ ਉਸ ਨੂੰ ਡਿਸਮਿਸ ਕਰਨ ਦੀ ਸਿਫਾਰਸ਼ ਡੀ.ਜੀ.ਪੀ. ਪੰਜਾਬ ਨੂੰ ਕੀਤੀ ਜਾ ਰਹੀ ਹੈ। ਅਫੀਮ ਸਮੱਗਲਰਾਂ ਤੋਂ ਰਿਸ਼ਵਤ ਲੈ ਕੇ ਛੱਡਣ ਵਾਲੇ ਥਾਣੇਦਾਰ ਹਰਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਿਸ ਨੂੰ ਅੱਜ ਮਾਣਯੋਗ ਅਦਾਲਤ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜੋ:ਕਾਂਗਰਸ ਨੇ 'ਇਕ ਬੂਥ ਪੰਜ ਯੂਥ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ABOUT THE AUTHOR

...view details