ਤਰਨਤਾਰਨ:ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਤੁਤ ਵਿਖੇ ਇੱਕ ਘਰ 'ਤੇ ਸਕਾਰਪੀਓ ਗੱਡੀ ਸਵਾਰ ਕੁੱਝ ਵਿਅਕਤੀਆਂ ਨੇ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਕੰਧਾਂ ਟੱਪ ਕੇ ਲੋਕਾਂ ਦੇ ਘਰ ਵਿੱਚ ਦਾਖਲ ਹੋ ਕੇ ਆਪਣੀ ਜਾਨ ਬਚਾਈ।
ਜਾਣਕਾਰੀ ਦਿੰਦਿਆਂ ਘਰ ਦੇ ਮੈਂਬਰ ਮਨਜੀਤ ਕੌਰ ਤੇ ਉਸ ਦੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਫਰੀਦੀ ਨੇ ਦੱਸਿਆ ਕਿ ਉਹ ਆਪਣੇ ਘਰ ਰਾਤ ਦੇ ਸਮੇਂ ਮੌਜੂਦ ਸਨ ਤਦੋਂ ਹੀ ਇੱਕ ਸਕਾਰਪੀਓ ਗੱਡੀ ਰੰਗ ਚਿੱਟਾ ਸੜਕ 'ਤੇ ਆਈ, ਉਸ ਵਿੱਚ ਸਵਾਰ ਰਣਜੀਤ ਸਿੰਘ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਸੀਂ ਸਾਰੇ ਪਰਿਵਾਰ ਨੇ ਘਰ ਦੀ ਪਿਛਲੀ ਕੰਧ ਟੱਪ ਕੇ ਗਵਾਂਢ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਆਪਣੀ ਜਾਨ ਬਚਾਈ, ਪੀੜਤ ਪਰਿਵਾਰ ਨੇ ਦੱਸਿਆ ਕਿ ਸਾਡੀ ਵਜਾ ਰੰਜਿਸ਼ ਇਹ ਹੈ ਕਿ ਉਸ ਦੇ ਮਾਮੇ ਰਣਜੀਤ ਸਿੰਘ ਤੇ ਉਸ ਦਾ ਲੜਕਾ ਸੁਖਬੀਰ ਸਿੰਘ ਉਸ ਨਾਲ ਕਿਸੇ ਗੱਲ ਨੂੰ ਲੈ ਕੇ ਪੁਰਾਣੀ ਰੰਜਿਸ਼ ਰੱਖਦਾ ਹੈ ਤੇ ਉਹਨਾਂ ਪਹਿਲਾਂ ਵੀ ਉਸ 'ਤੇ ਪਰਚਾ ਦਰਜ ਕਰਵਾਇਆ ਸੀ, ਉਸ 'ਤੇ ਹਮਲਾ ਕੀਤਾ ਸੀ।