ਤਰਨ ਤਾਰਨ: ਪਿੰਡ ਜਵੰਦਾ ਕਲਾਂ ’ਚ ਜ਼ਮੀਨ ਨੇ ਝਗੜੇ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਵੱਜ ਗਈ ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੀੜਤ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਦੇ ਵਿਅਕਤੀਆਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਨੇਕ ਸਿੰਘ ਤੇ ਅਜੀਤ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਪਿੰਡ ਜਵੰਦਾ ਕਲਾਂ ਨਾਲ ਪਿਛਲੇ 6 ਮਹੀਨੇ ਤੋਂ ਜ਼ਮੀਨੀ ਕੇਸ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਿਹਾ ਹੈ। ਜਿਸ ਦਾ ਅਜੇ ਤੱਕ ਕੋਈ ਵੀ ਫ਼ੈਸਲਾ ਨਹੀਂ ਹੋਇਆ। ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਕੋਲ ਵੀ ਇਨਸਾਫ ਦੀ ਗੁਹਾਰ ਲਗਾ ਚੁੱਕੇ ਹਾਂ, ਪਰ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ।
ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਇੱਕ ਜ਼ਖਮੀ ਇਹ ਵੀ ਪੜੋ: ਪੁਲਿਸ ਨੇ 200 ਬੋਤਲਾਂ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
ਪੀੜਤ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਸਾਨੂੰ ਕਿਹਾ ਸੀ ਕਿ ਜੋ ਕਣਕ ਵੱਢਣੀ ਹੈ ਉਹ ਪੁਲਿਸ ਵੱਢੇਗੀ ਤੇ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਜਿਸ ਦੇ ਹੱਕ ਵਿੱਚ ਕੇਸ ਹੋਵੇਗਾ ਉਸ ਨੂੰ ਦੇ ਦਿੱਤੀ ਜਾਵੇਗਾ। ਉਹਨਾਂ ਨੇ ਕਿਹਾ ਕਿ ਪੁਲਿਸ ਦੇ ਹੁਕਮਾਂ ਉਲੰਘਣਾ ਕਰਦੇ ਹੋਏ ਸਾਡੀ ਬੀਜੀ ਹੋਈ ਕਣਕ ਗੁਰਨੇਕ ਸਿੰਘ, ਅਜੀਤ ਸਿੰਘ, ਗੁਰਲਾਲ ਸਿੰਘ, ਪਾਲਾ ਸਿੰਘ ਨੇ ਪਿੰਡ ਦੇ ਹਥਿਆਰਬੰਦ ਵਿਅਕਤੀਆਂ ਨਾਲ ਮਿਲਕੇ ਸਾਡੀ ਬੀਜੀ ਹੋਈ ਕਣਕ ਵਢਾ ਲਈ ਤੇ ਸਾਡੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਉਸ ਦੇ ਦੱਸਿਆ ਕਿ ਜ਼ਮੀਨ ਦਾ ਇਹ ਝਗੜਾ ਚੱਲ ਰਿਹਾ ਹੈ ਕਿ ਮਾਲਕ ਨੇ ਬਿਆਨਾਂ ਸਾਡੇ ਤੋਂ ਕਰਵਾ ਰਜਿਸਟਰੀ ਕਿਸੇ ਹੋਰ ਦੇ ਨਾ ਕਰਵਾ ਦਿੱਤੀ ਹੈ ਜਿਸ ਕਾਰਨ ਉਹ ਝਗੜਾ ਚੱਲ ਰਿਹਾ ਹੈ।
ਇਹ ਵੀ ਪੜੋ: 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੀ ਅਲੌਕਿਕ ਸਜਾਵਟ