ਪੰਜਾਬ

punjab

ETV Bharat / city

ਹੈਲੀਕਾਪਟਰ ਕ੍ਰੈਸ਼ ’ਚ CDS ਰਾਵਤ ਨਾਲ ਸ਼ਹੀਦ ਹੋਏ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਸਰਕਾਰਾਂ ਨੇ ਅਣਗੋਲਿਆਂ !

ਤਾਮਿਲਨਾਡੂ ਵਿੱਚ ਫੌਜ ਦਾ ਜਹਾਜ਼ ਕਰੈਸ਼ ਵਿੱਚ ਸੀਡੀਐਸ ਵਿਪਨ ਰਾਵਤ ਨਾਲ ਸ਼ਹੀਦ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੋਦੇ ਸੋਢੀਆ ਦੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਤੱਕ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਤਿਮ ਅਰਦਾਸ ਸਮੇਂ ਸਰਕਾਰ ਨੇ ਉਨ੍ਹਾਂ ਨਾਲ ਕਈ ਵਾਅਦੇ ਕੀਤੇ ਸੀ ਪਰ ਅੱਜ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ।

ਸ਼ਹੀਦ ਗੁਰਸੇਵਕ ਸਿੰਘ ਦਾ ਪਰਿਵਾਰ
ਸ਼ਹੀਦ ਗੁਰਸੇਵਕ ਸਿੰਘ ਦਾ ਪਰਿਵਾਰ

By

Published : Jul 12, 2022, 12:38 PM IST

ਤਰਨਤਾਰਨ: ਰਾਸ਼ਟਰਵਾਦ ਦੀ ਗੱਲ ਕਰਨ ਵਾਲੀਆਂ ਸਰਕਾਰਾਂ ਅੱਜ ਉਸ ਸ਼ਹੀਦ ਨੂੰ ਭੁੱਲ ਚੁੱਕੀਆਂ ਹਨ ਜੋ ਕਿ ਸੀਡੀਐਸ ਵਿਪਨ ਰਾਵਤ ਨਾਲ ਸ਼ਹੀਦ ਹੋਇਆ ਸੀ। ਬੇਸ਼ਕ ਸਰਕਾਰਾਂ ਲੱਖਾਂ ਹੀ ਦਾਅਵੇ ਵਾਅਦੇ ਕਰ ਰਹੀਆਂ ਹਨ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜ ਰਹੀਆਂ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਹਨ ਪਰ ਇਸਦੀ ਜ਼ਮੀਨੀ ਤਸਵੀਰਾਂ ਕੁਝ ਹੋਰ ਹੀ ਨਜ਼ਰ ਆ ਰਹੀਆਂ ਹਨ।

ਪਰਿਵਾਰ ਨੂੰ ਅੱਜ ਵੀ ਉਡੀਕ: ਅਜਿਹਾ ਹੀ ਇੱਕ ਸ਼ਹੀਦ ਗੁਰਸੇਵਕ ਸਿੰਘ ਦਾ ਪਰਿਵਾਰ ਹੈ ਜਿਸ ਨੂੰ ਸਰਕਾਰਾਂ ਵੱਲੋਂ ਅਣਗੋਲਿਆਂ ਗਿਆ ਹੈ। ਸ਼ਹੀਦ ਗੁਰਸੇਵਕ ਦਾ ਪਰਿਵਾਰ ਅੱਜ ਵੀ ਸਰਕਾਰ ਦੀ ਮਦਦ ਦੀ ਉਡੀਕ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ 8 ਮਹੀਨੇ ਬੀਤ ਜਾਣ ਦੇ ਬਾਵਜੁਦ ਵੀ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਹੈ।

ਸ਼ਹੀਦ ਗੁਰਸੇਵਕ ਸਿੰਘ ਦਾ ਪਰਿਵਾਰ

'ਨਹੀਂ ਲਈ ਕਿਸੇ ਨੇ ਵੀ ਸਾਰ': ਇਸ ਸਬੰਧੀ ਸ਼ਹੀਦ ਗੁਰਸੇਵਕ ਸਿੰਘ ਦੇ ਪਿਤਾ ਅਤੇ ਪਤਨੀ ਦਾ ਕਹਿਣਾ ਹੈ ਕਿ 17 ਦਸੰਬਰ 2021 ਨੂੰ ਨਾਇਕ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ ਸਮਾਗਮ ’ਚ ਕਈ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਵਾਅਦ ਕਿਹਾ ਗਿਆ ਸੀ ਕਿ ਨਾਇਕ ਗੁਰਸੇਵਕ ਸਿੰਘ ਦੀ ਸ਼ਹਾਦਤ ਤੇ ਦੇਸ਼ ਨੂੰ ਮਾਣ ਹੈ। ਉਹਨਾ ਕਿਹਾ ਸੀ ਕਿ ਪਿੰਡ ਵਿਚ ਖੇਡ ਸਟੇਡੀਅਮ, ਸਰਕਾਰੀ ਸਕੂਲ ਦਾ ਨਾਂ ਬਦਲਕੇ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇਗਾ,ਯਾਦਗਾਰੀ ਗੇਟ ਅਤੇ ਪੰਚਾਇਤ ਦੀ ਜਗ੍ਹਾ ’ਤੇ ਇਕ ਯਾਦਗਾਰ ਬਣਾਈ ਜਾਵੇਗੀ। ਪਰ ਅੱਜ ਕਿਸੇ ਨੇ ਵੀ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ।

'ਸਰਕਾਰ ਨੇ ਨਹੀਂ ਕੀਤਾ ਆਪਣਾ ਵਾਅਦਾ ਪੂਰਾ': ਪਰਿਵਾਰਿਕ ਮੈਂਬਰਾਂ ਨੇ ਸਰਕਾਰਾਂ ਪ੍ਰਤੀ ਰੋਸ ਦਿਖਾਉਂਦੇ ਹੋਏ ਕਿਹਾ ਕਿ ਕਿਸੇ ਵੀ ਸਰਕਾਰ ਕੋਈ ਸਹੂਲਤ ਨਹੀਂ ਦਿੱਤੀ। ਉਨ੍ਹਾਂ ਦੇ ਪੁੱਤ ਨੂੰ ਸ਼ਹੀਦ ਹੋਏ ਨੂੰ ਅੱਠ ਮਹੀਨੇ ਹੋ ਚੁੱਕੇ ਹਨ ਪਰ ਅੱਜ ਤੱਕ ਸਰਕਾਰ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਯਾਦਗਾਰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਣਾ ਰਹੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਜੋ ਵੀ ਵਾਅਦਾ ਉਨ੍ਹਾਂ ਵੱਲੋਂ ਕੀਤਾ ਗਿਆ ਸੀ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਨ।

ਇਹ ਵੀ ਪੜੋ:ਖੇਤੀਬਾੜੀ ਮੰਤਰੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਦਾ ਕੀਤਾ ਦੌਰਾ

ABOUT THE AUTHOR

...view details