ਪੰਜਾਬ

punjab

ETV Bharat / city

ਅਣਪਛਾਤੇ ਲੋਕਾਂ ਨੇ ਐਸਜੀਪੀਸੀ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ - death

ਤਰਨ ਤਾਰਨ : ਐਸਜੀਪੀਸੀ ਦੇ ਇੱਕ ਮੁਲਾਜ਼ਮ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਹੈ। ਐਸਜੀਪੀਸੀ 'ਚ ਬਤੌਰ ਮੁਲਾਜ਼ਮ ਡਿਊਟੀ ਕਰਨ ਵਾਲੇ ਗੁਰਮੇਜ ਸਿੰਘ ਅੱਜ ਆਪਣੇ ਮੋਟਰਸਾਈਕਲ ਉੱਤੇ ਜਾ ਰਹੇ ਸਨ। ਅਚਾਨਕ ਰਸਤੇ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।

ਐਸਜੀਪੀਸੀ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

By

Published : Jun 26, 2019, 3:12 AM IST

ਤਰਨ ਤਾਰਨ : ਐਸਜੀਪੀਸੀ ਦੇ ਇੱਕ ਮੁਲਾਜ਼ਮ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਜਾਣ ਦੀ ਖ਼ਬਰ ਹੈ। ਐਸਜੀਪੀਸੀ 'ਚ ਬਤੌਰ ਮੁਲਾਜ਼ਮ ਡਿਊਟੀ ਕਰਨ ਵਾਲੇ ਗੁਰਮੇਜ ਸਿੰਘ ਅੱਜ ਆਪਣੇ ਮੋਟਰਸਾਈਕਲ ਉੱਤੇ ਜਾ ਰਹੇ ਸਨ। ਅਚਾਨਕ ਰਸਤੇ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਗੁਰਮੇਜ ਦਾ ਕਤਲ ਹੋਣ ਦੀ ਖ਼ਬਰ ਨਾਲ ਪਰਿਵਾਰ ਸਹਿਮ ਗਿਆ ਹੈ।

ਐਸਜੀਪੀਸੀ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮ੍ਰਿਤਕ ਗੁਰਮੇਜ ਸਿੰਘ ਐਸਜੀਪੀਸੀ ਦੀ ਮੈਂਬਰ ਮਨਜੀਤ ਕੌਰ ਅਲਵਾਲਪੁਰ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਉਥੇ ਹੀ ਮ੍ਰਿਤਕ ਦੀ ਭੈਣ ਵੀ ਇਸੇ ਪਿੰਡ ਵਿਆਹੀ ਹੋਈ ਹੈ । ਅੱਜ ਗੁਰਮੇਜ ਸਿੰਘ ਅਲਵਾਲਪੁਰ ਪਿੰਡ ਸੰਘੇ ਵੱਲ ਨੂੰ ਜਾ ਰਿਹਾ ਸੀ ਕਿ ਪਿੱਛੋਂ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ। ਜਿਸਦੇ ਚੱਲਦੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ਉੱਤੇ ਮੌਕੇ 'ਤੇ ਪੁੱਜੀ ਨੇ ਪੁਲਿਸ ਨੇ ਤੱਥਾਂ ਦੇ ਆਧਾਰ ਉੱਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਂਚ ਲਈ ਜ਼ਿਲ੍ਹੇ ਦੇ ਡੀਐੱਸਪੀ ਅਤੇ ਐੱਸਐੱਚਓ ਸਦਰ ਤਰਨ ਤਾਰਨ ਮੌਕੇ 'ਤੇ ਪੁੱਜੇ। ਪੁਲਿਸ ਵੱਲੋਂ ਲਾਸ਼ ਕਬਜੇ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ABOUT THE AUTHOR

...view details