ਪੱਟੀ: ਜਿੱਥੇ ਇੱਕ ਪਾਸੇ ਪੰਜਾਬ ਸਰਕਾਰ 'ਤੇ ਸਿੱਖਿਆ ਵਿਭਾਗ ਬੇਟੀ ਬਚਾਓ ਬੇਟੀ ਪੜ੍ਹਾਓ ਵਰਗੀ ਮੁਹਿੰਮ ਦਾ ਜ਼ੋਰ ਸ਼ੋਰ ਨਾਲ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਚਾਰ ਕਰ ਰਿਹਾ ਹੈ। ਉੱਥੇ ਹੀ ਪੱਟੀ ਦੇ ਪਿੰਡ ਸਭਰਾ ਦੇ ਸਰਕਾਰੀ ਸਕੂਲ 'ਚ ਪੜ੍ਹਦੀਆਂ ਲੜਕੀਆਂ ਨਾਲ ਜਾਤੀ ਵਿਤਕਰਾ ਤੇ ਭੇਦਭਾਵ ਕੀਤਾ ਜਾ ਰਿਹਾ ਹੈ। ਦਲਿਤ ਸਮਾਜ ਨਾਲ ਸਬੰਧਿਤ ਦੋ ਲੜਕੀਆਂ ਰਣਜੀਤ ਕੌਰ 'ਤੇ ਅਮਨ ਕੌਰਦਾ ਨਾਂਅ ਕੱਟ ਕੇ ਸਕੂਲੋਂ ਕੱਢ ਦਿੱਤਾ ਗਿਆ ਹੈ। ਲੜਕੀਆਂ ਨੂੰ ਨੌਵੀਂ ਦੇ ਇਮਤਿਹਾਨਾਂ 'ਚ ਨਹੀਂ ਬੈਠਣ ਦਿੱਤਾ ਗਿਆ। ਜਿਸ ਕਾਰਨ ਲੜਕੀਆਂ ਦਾ ਭਵਿੱਖ ਹਨ੍ਹੇਰੇ 'ਚ ਹੈ।
ਕੀ ਹਨ੍ਹੇਰਾ ਵੰਡ ਰਿਹੈ ਇਹ ਸਰਕਾਰੀ ਸਕੂਲ?...ਕਿਉਂ ਦਲਿਤ ਕਹਿ ਡੋਬਿਆ ਬੱਚੀਆਂ ਦਾ ਭਵਿੱਖ? - REGIONAL NEWS
ਦਲਿਤ ਸਮਾਜ ਨਾਲ ਸਬੰਧਿਤ ਲੜਕੀਆਂ ਰਣਜੀਤ ਕੌਰ 'ਤੇ ਅਮਨ ਕੌਰ ਨੂੰ ਪੱਟੀ ਦੇ ਪਿੰਡ ਸਭਰਾ ਦੇ ਸਰਕਾਰੀ ਸਕੂਲ 'ਚੌਂ ਨਾਂਅ ਕੱਟ ਕੇ ਸਕੂਲੋਂ ਕੱਢ ਦਿੱਤਾ ਗਿਆ। ਲੜਕੀਆਂ ਨੂੰ ਨੌਵੀਂ ਦੇ ਇਮਤਿਹਾਨਾਂ 'ਚ ਨਹੀਂ ਬੈਠਣ ਦਿੱਤਾ ਗਿਆ। ਜਿਸ ਕਾਰਨ ਲੜਕੀਆਂ ਦਾ ਭਵਿੱਖ ਹਨ੍ਹੇਰੇ 'ਚ ਹੈ। ਦਲਿਤ ਲੜਕੀਆਂ ਨਾਲ ਜਾਤੀ ਵਿਤਕਰਾ ਤੇ ਭੇਦਭਾਵ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀਆਂ ਭਾਣਜੀਆਂ ਰਣਜੀਤ ਕੌਰ 'ਤੇ ਅਮਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾ ਵਿਖੇ ਪੜ੍ਹਾਦਿਆਂ ਹਨ। ਲੜਕੀਆਂ ਦੇ ਪਿਤਾ ਜੋਗਿੰਦਰ ਸਿੰਘ ਦਾ ਘਰ ਢਾਹੁਣ ਸਬੰਧੀ ਉਨ੍ਹਾਂ ਦਾ ਕੁਲਰਾਜ ਸਿੰਘ ਦੇ ਖਿਲਾਫ ਇੱਕ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੱਲ ਰਿਹਾ ਹੈ। ਦੂਸਰੀ ਧਿਰ ਸੱਤਾਧਿਰ ਨਾਲ ਸਬੰਧੀ ਹੋਣ ਕਰ ਕੇ ਉਨ੍ਹਾਂ ਤੇ ਕੇਸ ਵਾਪਿਸ ਲੈਣ ਦਾ ਦਬਾਅ ਪਾ ਰਹੇ ਹਨ। ਅਧਿਆਪਕਾ ਜਸਪ੍ਰੀਤ ਕੌਰ, ਰੁਪਿੰਦਰਜੀਤ ਕੌਰ 'ਤੇ ਸਕੂਲ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਉਨ੍ਹਾਂ ਦੇ ਵਿਰੋਧੀ ਧਿਰ ਕੁਲਰਾਜ ਸਿੰਘ ਨਾਲ ਰੰਜੀਸ਼ ਕਰਕੇ ਉਨ੍ਹਾਂ ਦੀਆਂ ਲੜਕੀਆਂ ਦਾ ਨਾਂਅ ਕੱਟ ਕੇ ਸਕੂਲ ਤੋਂ ਜ਼ਬਰਦਸਤੀ ਕੱਢ ਦਿੱਤਾ ਹੈ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ। ਕਈ ਵਾਰ ਕਹਿਣ ਦੇ ਬਾਵਜੂਦ ਲੜਕੀਆਂ ਦਾ ਨਾਂ ਦਰਜ਼ ਨਹੀਂ ਕੀਤਾ ਗਿਆ। ਜਦ ਇਸ ਮਾਮਲੇ ਸਬੰਧੀ ਸਕੂਲ ਦੇ ਪ੍ਰਿੰਸੀਪਲ ਸੁਖਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਲੜਕੀਆਂ ਪਿਛਲੇ ਕਈ ਦਿਨਾਂ ਤੋਂ ਸਕੂਲ 'ਚ ਨਹੀਂ ਆ ਰਹਿਆਂ ਸੀ। ਜਿਸ ਕਾਰਨ ਉਨ੍ਹਾਂ ਦਾ ਸਕੂਲ 'ਚੋਂ ਨਾਂਅ ਕੱਟ ਦਿੱਤਾ ਗਿਆ ਹੈ।
ਇਸ ਮਾਮਲੇ ਤੇ ਜ਼ਿਲ੍ਹੇ ਦੇ ਏਡੀਸੀ ਸੰਦੀਪ ਰਿਸ਼ੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਸਿਖਿਆ ਅਫਸਰ ਕੋਲੋ ਕਰਵਾਉਣਗੇ 'ਤੇ ਜੇਕਰ ਇਸ ਮਾਮਲੇ 'ਚ ਪ੍ਰਿੰਸੀਪਲ ਜਾ ਕਿਸੇ ਹੋਰ ਦੀ ਗ਼ਲਤੀ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੀਆਂ ਦਾ ਸਾਲ ਖ਼ਰਾਬ ਨਾ ਹੋਵੇ ਇਸ ਲਈ ਜੇਕਰ ਸੰਭਵ ਹੋਇਆ ਦਾ ਉਨ੍ਹਾਂ ਦੇ ਪੇਪਰ ਵੀ ਕਰਵਾਏ ਜਾਣਗੇ।