ਤਰਨ ਤਾਰਨ : ਸਾਲ 1984 'ਚ ਸਾਕਾ ਨੀਲਾ ਤਾਰਾ ਵਿੱਚ ਬਹਾਦਰੀ ਨਾਲ ਸ਼ਹੀਦ ਹੋਣ ਵਾਲੇ ਅਮਰੀਕ ਸਿੰਘ ਖਾਲਸਾ ਦਾ ਜਨਮ ਦਿਹਾੜਾ ਪਿੰਡ ਭੂਹਰਾ ਕੋਹਨਾ ਵਿਖੇ ਮਨਾਇਆ ਜਾਵੇਗਾ। ਸ਼ਹੀਦ ਭਾਈ ਅਮਰੀਕ ਸਿੰਘ ਖਾਲਸਾ ਦਾ ਜਨਮ ਦਿਹਾੜਾ 5, 6 ਮਾਰਚ ਨੂੰ ਖਾਲਸਾ ਦਰਬਾਰ ਪਿੰਡ ਭੂਹਰਾ ਕੋਹਨਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ।
ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ 'ਤੇ ਮਨਾਇਆ ਜਾਵੇਗਾ ਸਾਲਾਨਾ ਜੋੜ ਮੇਲਾ - ਭਾਈ ਅਮਰੀਕ ਸਿੰਘ
ਸਾਲ 1984 'ਚ ਸਾਕਾ ਨੀਲਾ ਤਾਰਾ ਵਿੱਚ ਬਹਾਦਰੀ ਨਾਲ ਸ਼ਹੀਦ ਹੋਣ ਵਾਲੇ ਅਮਰੀਕ ਸਿੰਘ ਖ਼ਾਲਸਾ ਦਾ ਜਨਮ ਦਿਹਾੜਾ ਪਿੰਡ ਭੂਹਰਾ ਕੋਹਨਾ ਵਿਖੇ ਮਨਾਇਆ ਜਾਵੇਗਾ। ਸ਼ਹੀਦ ਭਾਈ ਅਮਰੀਕ ਸਿੰਘ ਖਾਲਸਾ ਦਾ ਜਨਮ ਦਿਹਾੜਾ 5, 6 ਮਾਰਚ ਨੂੰ ਖਾਲਸਾ ਦਰਬਾਰ ਪਿੰਡ ਭੂਹਰਾ ਕੋਹਨਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ।
ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ 'ਤੇ ਮਨਾਇਆ ਜਾਵੇਗਾ ਸਾਲਾਨਾ ਜੋੜ ਮੇਲ
ਇਸ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕਰਦਿਆਂ ਸੁਰਜੀਤ ਸਿੰਘ ਭੂਰਾ ਨੇ ਸੰਗਤਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਭਾਈ ਅਮਰੀਕ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵੱਧ ਤੋਂ ਵੱਧ ਸੰਗਤ ਲੈ ਕੇ ਪੁੱਜਣਾ ਚਾਹੀਦਾ ਹੈ।
ਮੀਟਿੰਗ ਦੌਰਾਨ ਸੁਰਜੀਤ ਸਿੰਘ ਭੂਹਰਾ ਨੇ ਭਾਈ ਮਨਜੀਤ ਸਿੰਘ ਮੈਬਰ ਸ਼੍ਰੋਮਣੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਬੇਨਤੀ ਕਰਨਗੇ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਤੇ ਸੰਗਤਾਂ ਸ਼ਾਮਲ ਹੋਈਆਂ।