ਤਰਨ ਤਾਰਨ:ਕਸਬਾ ਖਾਲੜਾ ਦੇ ਸ਼ਮਸ਼ਾਨਘਾਟ ਦੀ ਮੁਰੰਮਤ ਸਥਾਨਕ ਵਾਸੀਆਂ ਵੱਲੋਂ ਬਾਜ਼ਾਰ ਵਿੱਚੋਂ ਉਗਰਾਹੀ (collect money to built crematorium of khalra) ਕਰਕੇ ਕਰਵਾਈ ਗਈ ਹੈ। ਖਾਲੜਾ ਮੰਡੀ ਦੇ ਸ਼ਮਸ਼ਾਨ ਘਾਟ ਦੀ ਹਾਲਤ ਬਹੁਤ ਤਰਸਯੋਗ ਸੀ ਅਤੇ ਨਸ਼ੇੜੀਆ ਦਾ ਅੱਡਾ ਬਣਾਇਆ ਹੋਇਆਂ ਸੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਵੱਲੋਂ ਸ਼ਮਸ਼ਾਨ ਘਾਟ ਦੀ ਖਸਤਾ ਹਾਲਤ ਵੱਲ ਧਿਆਨ ਨਾ ਦੇਣ ਮਗਰੋਂ ਖਾਲੜਾ ਮੰਡੀ ਦੇ ਕੁੱਝ ਮੋਹਤਬਰ ਵਿਅਕਤੀਆਂ ਵੱਲੋਂ ਖਾਲੜਾ ਬਜ਼ਾਰ ਵਿੱਚੋਂ ਉਗਰਾਹੀ ਕਰਕੇ ਸ਼ਮਸ਼ਾਨ ਘਾਟ ਦੀ ਮੁਰੰਮਤ ਅਤੇ ਰੰਗ ਰੋਗਨ ਦਾ ਕੰਮ ਕਰਵਾਇਆ ਗਿਆ ਹੈ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਸਨੀਕ ਮੂਲ ਚੰਦ ਨੇ ਦੱਸਿਆ ਕਿ ਖਾਲੜਾ ਮੰਡੀ ਦੇ ਸ਼ਮਸ਼ਾਨ ਘਾਟ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਅਤੇ ਬਜ਼ਾਰ ਵਿੱਚੋਂ ਉਗਰਾਹੀ ਕਰਕੇ ਸ਼ਮਸ਼ਾਨ ਘਾਟ ਦੀ ਮੁਰੰਮਤ ਦਾ ਕੰਮ ਕਰਵਾਇਆ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾਂ ਪ੍ਰਸਾਨ ਤੋਂ ਮੰਗ ਕੀਤੀ ਗਈ ਕਿ ਖਾਲੜਾ ਮੰਡੀ ਦੇ ਸ਼ਮਸ਼ਾਨ ਘਾਟ ਦੇ ਬਾਕੀ ਅਧੂਰੇ ਪਏ ਕੰਮਾਂ ਲਈ ਜਲਦ ਤੋਂ ਜਲਦ ਗ੍ਰਾਂਟ ਜਾਰੀ ਕੀਤੀ ਜਾਵੇ।