ਚੰਡੀਗੜ੍ਹ: ਪਟਿਆਲਾ ਵਿਖੇ ਸਿੱਖ ਜਥੇਬੰਦੀ ਅਤੇ ਹਿੰਦੂ ਜਥੇਬੰਦੀਆਂ ਦੇ ਸਮਰਥਕਾਂ ਵਿਚਾਲੇ ਹੋਏ ਝੜਪ ਤੋਂ ਬਾਅਦ ਖਾਲਿਸਤਾਨ ਇੱਕ ਵਾਰ ਫਿਰ ਤੋਂ ਚਰਚਾ ਚ ਆ ਗਿਆ ਹੈ। ਜ਼ਿਲ੍ਹੇ ਪਟਿਆਲਾ ’ਚ ਦੋਵੇਂ ਧਿਰਾਂ ਵਿਚਾਲੇ ਇੱਟਾਂ ਪੱਥਰ ਵੀ ਚੱਲੇ ਜਿਸ ਕਾਰਨ ਐਸਐਸਪੀ ਵੱਲੋਂ ਹਵਾਈ ਫਾਇਰਿੰਗ ਕਰਨੀ ਪਈ। ਇਸ ਮਾਮਲੇ ਤੋਂ ਬਾਅਦ ਪੰਜਾਬ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ। ਵਿਰੋਧੀਆਂ ਵੱਲੋਂ ਲਗਾਤਾਰ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਇਹ ਸੀ ਖਾਲਿਸਤਾਨ ਅੰਦੋਲਨ:ਦੱਸ ਦਈਏ ਕਿ ਇਸ ਅੰਦਲੋਨ ਦੀ ਕਹਾਈ ਸਾਲ 1929 ਚ ਸ਼ੁਰੂ ਹੋਈ ਸੀ ਜਦੋ ਕਾਂਗਰਸ ਦੇ ਲਾਹੌਰ ਸੈਸ਼ਨ ਚ ਮੋਤੀਲਾਲ ਨਹਿਰੂ ਨੇ ਪੂਰਾ ਸਵਰਾਜ ਦਾ ਮਤਾ ਰੱਖਿਆ। ਇਸ ਦੌਰਾਨ ਤਿੰਨ ਤਰ੍ਹਾਂ ਦੇ ਗਰੁੱਪਾਂ ਨੇ ਮਤੇ ਦਾ ਵਿਰੋਧ ਕੀਤਾ ਜਿਸ ’ਚ ਮੁਹੰਮਦ ਅਲੀ ਜਿਨ੍ਹਾ ਦੀ ਅਗਵਾਈ ਚ ਮੁਸਲਿਮ ਲੀਗ, ਦੂਜਾ ਡਾ. ਭੀਮਰਾਓ ਅੰਬੇਡਕਰ ਦੀ ਅਗਵਾਈ ਵਾਲਾ ਦਲਿਤਾਂ ਦਾ ਸਮੂਹ ਅਤੇ ਤੀਜਾ ਸ਼੍ਰੋਮਣੀ ਅਕਾਲੀ ਦਲ ਜਿਸਦੀ ਅਗਵਾਈ ਮਾਸਟਰ ਤਾਰਾ ਸਿੰਘ ਕਰ ਰਹੇ ਸੀ। ਤਾਰਾ ਸਿੰਘ ਵੱਲੋਂ ਸਿੱਖਾਂ ਲਈ ਵੱਖ ਸੂਬੇ ਦੀ ਮੰਗ ਕੀਤੀ ਗਈ ਸੀ। ਤਕਰੀਬਨ 19 ਸਾਲਾਂ ਤੱਕ ਪੰਜਾਬ ਚ ਵੱਖ ਸੂਬੇ ਦੇ ਲਈ ਅੰਦੋਲਨ ਹੁੰਦੇ ਰਹੇ। ਇਸ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ।
ਤਿੰਨ ਹਿੱਸੇ ’ਚ ਵੰਡਿਆ ਪੰਜਾਬ:ਮਾਮਲੇ ਨੂੰ ਵਧਦਾ ਦੇਖ 1966 ’ਚ ਇੰਦਰਾ ਗਾਂਧੀ ਸਰਕਾਰ ਨੇ ਪੰਜਾਬ ਨੂੰ ਤਿੰਨ ਹਿੱਸੇ ਚ ਵੰਡ ਦਿੱਤਾ ਜਿਸ ਚ ਸਿੱਖਾਂ ਲਈ ਪੰਜਾਬ, ਹਿੰਦੀ ਭਾਸ਼ਾ ਬੋਲਣ ਵਾਲਿਆਂ ਦੇ ਲਈ ਹਰਿਆਣਾ ਅਤੇ ਤੀਜਾ ਚੰਡੀਗੜ੍ਹ। ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਬਣਾ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਕੁਝ ਪਹਾੜੀ ਇਲਾਕਿਆਂ ਨੂੰ ਹਿਮਾਚਲ ਪ੍ਰਦੇਸ਼ ਚ ਮਿਲਾ ਦਿੱਤੇ ਗਏ। ਇਸ ਵੱਡੇ ਫੈਸਲੇ ਤੋਂ ਕਈ ਲੋਕ ਖੁਸ਼ ਨਹੀਂ ਸੀ।
ਸ੍ਰੀ ਅਨੰਦਪੁਰ ਸਾਹਿਬ ਦਾ ਮਤਾ: ਸਾਲ 1973 ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੂਬੇ ਦੇ ਲਈ ਜਿਆਦਾ ਅਧਿਕਾਰਾਂ ਦੀ ਮੰਗ ਕੀਤੀ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਮਤੇ ਦੇ ਜਰੀਏ ਰੱਖੀ ਗਈ ਸੀ। ਇਸ ਮਤੇ ਤੇ ਸਿੱਖਾਂ ਵੱਲੋਂ ਪੰਜਾਬ ਲਈ ਵੱਖ ਸਵਿਧਾਨ ਬਣਾਉਣ ਦੀ ਮੰਗ ਰਖੀ ਗਈ ਸੀ।