ETV Bharat Punjab

ਪੰਜਾਬ

punjab

ETV Bharat / city

ਵਲਟੋਹਾ 'ਚ ਮੁੱਖ ਮੰਤਰੀ ਦਾ ਪੁੱਤਲਾ ਸਾੜਿਆ - protest in Valtoha against cheif minister

ਵਲਟੋਹਾ ਦੇ ਬਾਜ਼ਾਰ 'ਚ ਮੀਂਹ ਦਾ ਪਾਣੀ ਭਰਨ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਦੁਕਾਨਦਾਰਾਂ ਨੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਕੀਤਾ ਹੈ ਮੁੱਖ ਮੰਤਰੀ ਅਤੇ ਹਲਕਾ ਵਿਧਾਇਕ ਦਾ ਪੁਤਲਾ ਵੀ ਸਾੜਿਆ।

ਫ਼ੋਟੋ
author img

By

Published : Jul 25, 2019, 10:09 AM IST

ਤਰਨਤਾਰਨ: ਕਸਬਾ ਵਲਟੋਹਾ ਦੇ ਦੁਕਾਨਦਾਰਾਂ ਵੱਲੋਂ ਮੀਂਹ ਦਾ ਪਾਣੀ ਬਾਜ਼ਾਰ ਵਿਚ ਭਰਨ ਕਰਕੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਜਾਣ ਕਰਕੇ ਦੁਕਾਨਦਾਰਾਂ ਵੱਲੋਂ ਧਰਨਾ ਲਗਾਇਆ ਗਿਆ ਧਰਨਾ ਲਗਾਏ ਨੂੰ 2 ਦਿਨ ਹੋ ਗਏ ਹਨ।

ਵੇਖੋ ਵੀਡੀਉ
ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਨੂੰ ਜਮ ਕੇ ਕੋਸਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪੁਤਲਾ ਵੀ ਸਾੜਿਆ।ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪ੍ਰਸ਼ਾਸਨ ਜਾਂ ਹਲਕੇ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਆਉਣ ਵਾਲੇ ਦਿਨਾਂ ਵਿੱਚ ਜੇਕਰ ਉਨ੍ਹਾਂ ਨਾਲ ਇਵੇਂ ਹੀ ਹੋਇਆ ਤਾਂ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਦੁਕਾਨਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਸੌਂਪਣ ਲਈ ਮਜਬੂਰ ਹੋਣਗੇ, ਜਿਸਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਮੌਜੂਦਾ ਹਲਕਾ ਵਿਧਾਇਕ ਦੀ ਹੋਵੇਗੀ। ਵੈਸੇ ਵੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਕਾਰੋਬਾਰ ਬੰਦ ਪਏ ਹਨ। ਕਾਰੋਬਾਰ ਨਾ ਹੋਣ ਕਰਕੇ ਦੁਕਾਨਦਾਰ ਘੁਟ-ਘੁਟ ਕੇ ਮਰ ਰਹੇ ਹਨ। ਇਸ ਲਈ ਉਹ ਸਖ਼ਤ ਕਦਮ ਚੁੱਕਣ ਦਾ ਫੈਸਲਾ ਲੈਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ: ਸਾਨੂੰ ਮੁਆਵਜ਼ਾ ਨਹੀਂ ਘੱਗਰ ਦਾ ਪੱਕਾ ਹੱਲ ਚਾਹੀਦੈ

ਇਸ ਮੌਕੇ ਪ੍ਰਸ਼ਾਸਨ ਦੇ ਅਧਿਕਾਰੀ ਐੱਸ.ਡੀ.ਐੱਮ ਪੱਟੀ ਨਵਰਾਜ ਸਿੰਘ ਬਰਾੜ ਨੇ ਕਿਹਾ ਦੁਕਾਨਦਾਰਾਂ ਦੀ ਮੁਸ਼ਕਿਲ ਦਾ ਹੱਲ ਜਲਦੀ ਮੀਂਹ ਦਾ ਮੌਸਮ ਖ਼ਤਮ ਹੋਣ ਤੇ ਕਰ ਦਿਤਾ ਜਾਵੇਗਾ।

ABOUT THE AUTHOR

...view details