ਤਰਨ ਤਾਰਨ : ਜਿਲ੍ਹਾ ਤਰਨ ਤਾਰਨ (District Tarn Taran) ਦੇ ਠਾਣਾ ਵੈਰੋਵਾਲ ਦੇ ਪੁਲਿਸ ਮੁਲਾਜਮਾਂ (Police personnel) ਵੱਲੋਂ ਬੀਤੀ ਰਾਤ ਕਿਸਾਨਾਂ ਦੀ ਕੀਤੀ ਕੁੱਟਮਾਰ ਕਰਨ ਦੇ ਰੋਸ਼ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਵੱਲੋਂ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ (Farmer Leader Dayal Singh Mianwind) ਨੇ ਦੱਸਿਆ ਕਿ ਬੀਤੀ ਰਾਤ ਪਿੰਡ ਜਵੰਦਪੁਰ ਪਿੰਡ ਦੇ ਕਿਸਾਨ ਝੋਨਾ ਵੇਚ ਕੇ ਆ ਰਹੇ ਸਨ ਤਾਂ ਪੁਲਿਸ (Police) ਵੱਲੋਂ ਉਨ੍ਹਾਂ ਨੂੰ ਘੇਰ ਕੇ ਬਿਨਾਂ ਵਜਾਹ ਮਾਰ ਕੁਟਾਈ ਕਰਕੇ ਥਾਣੇ ਬੰਦ ਕੀਤਾ ਅਤੇ ਥਾਣੇ ਖੜਕੇ ਫਿਰ ਕੁੱਟਿਆ।
ਕਿਸਾਨਾਂ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਦੀਆਂ ਲਗਵਾਈਆਂ ਬਰੈਕਾਂ ਉਨ੍ਹਾਂ ਇਹ ਵੀ ਕਿਹਾ ਕਿ ਜਦ ਇਸਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਠਾਣਾ ਵੈਰੋਵਾਲ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਪੁਲਿਸ ਮੁਲਾਜਮ ਸਿਮਰਨਜੀਤ ਸਿੰਘ ਵੱਲੋ ਧਰਨੇ 'ਤੇ ਬੈਠੇ ਕਿਸਾਨਾਂ ਉਪਰ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ:ਰਸਤੇ 'ਚ ਫਿਰ ਰੁਕੇ ਸੀਐਮ ਚੰਨੀ, ਆਮ ਲੋਕਾਂ ਨਾਲ ਛੱਕਿਆ ਲੰਗਰ
ਉਨ੍ਹਾਂ ਕਿਹਾ ਕਿ ਜਦ ਤੱਕ ਉਕਤ ਮੁਲਾਜਮਾਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ ਸਾਡਾ ਧਰਨਾ ਜਾਰੀ ਰਹੇਗਾ। ਇਸ ਸਬੰਧੀ ਥਾਣਾ ਮੁੱਖੀ ਵਰਿੰਦਰ ਸਿੰਘ ਖੋਸ਼ਾ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਕਰ ਕੇ ਉਕਤ ਮਾਮਲੇ ਦੀ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।