ਪੰਜਾਬ

punjab

ETV Bharat / city

ਤਰਨ ਤਾਰਨ ਧਮਾਕਾ: ਮੁੜ ਪੁਲਿਸ ਰਿਮਾਂਡ 'ਤੇ ਭੇਜੇ ਗਏ ਮੁਲਜ਼ਮ

ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਹੋਏ ਬੰਬ ਧਮਾਕੇ ਵਿੱਚ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ 6 ਮੁਲਜ਼ਮਾਂ ਦੀ ਪੰਜ ਦਿਨੀਂ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਮੁਲਜ਼ਮਾਂ ਨੂੰ ਮੁੜ 1 ਦਿਨ ਲਈ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।

ਫੋਟੋ

By

Published : Sep 22, 2019, 7:56 PM IST

ਤਰਨ ਤਾਰਨ : 4 ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਇੱਕ ਖਾਲੀ ਪਲਾਟ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ 7 ਮੁਲਜ਼ਮ ਗ੍ਰਿਫ਼ਤਾਰ ਕੀਤੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਪੁੱਛਗਿੱਛ ਕਰਨ ਲਈ ਪੰਜ ਦਿਨਾਂ ਲਈ ਰਿਮਾਂਡ ਉੱਤੇ ਲਿਆ ਸੀ।

ਵੀਡੀਓ

ਮੁਲਜ਼ਮਾਂ ਦੀ ਪੰਜ ਦਿਨ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮੁੜ ਤਰਨ ਤਾਰਨ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੀਜੀਐਮ ਸੁਮੀਤ ਭੱਲਾ ਨੇ ਸੁਣਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਮੁੜ ਇੱਕ ਦਿਨ ਲਈ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।

ਤਰਨ ਤਾਰਨ ਪੁਲਿਸ ਨੇ ਇਸ ਮਾਮਲੇ ਵਿੱਚ ਮੱਸਾ ਸਿੰਘ ਤੇ ਮਨਦੀਪ ਸਿੰਘ ਵਾਸੀ ਦੀਨੇਵਾਲ, ਹਰਜੀਤ ਸਿੰਘ ਵਾਸੀ ਪੰਡੋਰੀ ਗੋਲਾ, ਅਮ੍ਰਿਤਪਾਲ ਸਿੰਘ ਵਾਸੀ ਬੱਚੜੇ, ਮਨਪ੍ਰੀਤ ਸਿੰਘ ਵਾਸੀ ਮੁਰਾਦਪੁਰਾ, ਚੰਨਦੀਪ ਸਿੰਘ ਵਾਸੀ ਬਟਾਲਾ ਮਜੀਠਾ ਦੇ ਪਿੰਡ ਕੋਟ ਗੁਜਰ ਦੇ ਮਲਕੀਤ ਸਿੰਘ ਅਤੇ ਫਤਿਹਗੜ੍ਹ ਚੂੜੀਆਂ ਦੇ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।

ਅਦਾਲਤ ਵਿੱਚ ਮੁਲਜ਼ਮਾਂ ਦੀ ਪੇਸ਼ੀ ਹੋਣ ਤੋਂ ਬਾਅਦ ਮੁਲਜ਼ਮ ਪੱਖ ਦੇ ਵਕੀਲ ਬਲਦੇਵ ਸਿੰਘ ਨੇ ਪੁਲਿਸ ਉੱਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਹੋਏ ਪੁਲਿਸ ਕਾਰਵਾਈ ਉੱਤੇ ਸਵਾਲ ਚੁੱਕੇ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਉਨ੍ਹਾਂ ਦੇ ਮੁਵੱਕਲ ਚੰਨਦੀਪ ਸਿੰਘ ਨੂੰ ਮਿਲਣ ਲਈ ਅੱਧੇ ਘੰਟੇ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਦੇ ਬਾਹਰ ਵੀ ਚੰਨਦੀਪ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ। ਉਨ੍ਹਾਂ ਕਿਹਾ ਕਿ ਪੇਸ਼ੀ ਖ਼ਤਮ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗੱਡੀ 'ਚ ਬਿਠਾ ਕੇ ਤੁਰੰਤ ਗੱਡੀਆਂ ਭਜਾ ਕੇ ਲੈ ਗਈ। ਉਨ੍ਹਾਂ ਨੇ ਇਸ ਬਾਰੇ ਅਦਾਲਤ ਵਿੱਚ ਸ਼ਿਕਾਇਤ ਕੀਤੇ ਜਾਣ ਅਤੇ ਪੁਲਿਸ ਉੱਤੇ ਅਦਾਲਤ ਦੀ ਆਗਿਆ ਨਾ ਮੰਨਣ ਦਾ ਮਾਮਲਾ ਦਰਜ ਕਰਨ ਦੀ ਗੱਲ ਆਖੀ।

ABOUT THE AUTHOR

...view details