ਤਰਨਤਾਰਨ: ਜ਼ਿਲ੍ਹੇ ਦੇ ਵਿਧਾਨਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਪੂਨੀਆ ਦੇ ਲੋਕਾਂ ਨੇ ਇੱਕਠੇ ਹੋ ਕੇ ਲੋਨ ਦੇਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੋਨ ਦੇਣ ਵਾਲੀ ਕੰਪਨੀ ਵੱਲੋਂ ਲੋਨ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਜਿਸ ਦੇ ਖਿਲਾਫ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੰਪਨੀ ਪਹਿਲਾਂ ਤਾਂ ਉਨ੍ਹਾਂ ਦੇ ਘਰਾਂ ਚ ਆ ਕੇ ਸਾਨੂੰ ਲਾਲਚ ਦਿੰਦੀ ਹੈ ਕਿ ਤੁਸੀਂ 25000 ₹ ਦਾ ਕਰਜ਼ਾ ਲੈ ਸਕਦੇ ਹੋ ਅਤੇ ਇਸਨੂੰ ਆਸਾਨ ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਹੋ, ਜਦੋਂ ਅਸੀਂ ਇਹਨਾਂ ਲੋਕਾਂ ਤੋਂ ਇਹ ਕਰਜ਼ਾ ਲਿਆ ਸੀ, ਹੁਣ ਇਹਨਾਂ ਲੋਕਾਂ ਨੇ 25000 ਦੀ ਥਾਂ ’ਤੇ 60000 ਰੁਪਏ ਦਾ ਵਿਆਜ ਕਰ ਦਿੱਤਾ ਹੈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਲੋਕਾਂ ਨੇ ਦੱਸਿਆ ਕਿ ਉਹ ਗਰੀਬ ਹਨ, ਇਨ੍ਹਾਂ ਪੈਸੇ ਉਹ ਕਿੱਥੋ ਮੋੜਨਗੇ। ਇਹ ਲੋਨ ਵਾਲੇ ਉਨ੍ਹਾਂ ਨੂੰ ਲਾਲਚ ਦੇ ਕੇ ਅਜਿਹਾ ਉਨ੍ਹਾਂ ਦੇ ਨਾਲ ਕਰ ਰਹੇ ਹਨ। ਹੁਣ ਕਦੋਂ ਉਨ੍ਹਾਂ ਕੋਲੋਂ ਕਿਸ਼ਤ ਨਹੀਂ ਦਿੱਤੀ ਜਾ ਰਹੀ ਹੈ ਉਹ ਲੋਕ ਗੁੰਡਾਗਰਦੀ ’ਤੇ ਉਤਰ ਆਏ ਹਨ ਅਤੇ ਉਨ੍ਹਾਂ ਦੇ ਘਰਾਂ ਚੋਂ ਸਾਮਾਨ ਚੁੱਕ ਕੇ ਲੈ ਜਾ ਰਹੇ ਹਨ। ਜੋ ਕਿ ਗੈਰ ਕਾਨੂੰਨੀ ਹੈ।