ਪੰਜਾਬ

punjab

ETV Bharat / city

ਭਾਰਤ ਪਾਕਿ ਸਰਹੱਦ ਤੇ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ,BSF ਨੇ ਕੀਤੇ 80 ਤੋਂ 90 ਰਾਊਂਡ ਫਾਇਰ - ਪਾਕਿਸਤਾਨੀ ਡਰੋਨ

ਭਾਰਤ ਪਾਕਿ ਸਰਹੱਦ ਉਤੇ ਮੁੜ ਪਾਕਿਸਤਾਨੀ ਡਰੋਨ ਦੇ ਦਾਖਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। BSF ਦੇ ਜਵਾਨਾਂ ਵਲੋਂ ਵਲੋਂ ਡਰੋਨ ਦੇਖਦਿਆਂ ਹੀ ਮੁਸਤੈਦੀ ਨਾਲ 80 ਤੋਂ 90 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਮੁੜ ਪਾਕਿ ਸੀਮਾ ਵੱਲ ਧੱਕ ਦਿੱਤਾ।

ਭਾਰਤ ਪਾਕਿ ਸਰਹੱਦ ਤੇ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ
ਭਾਰਤ ਪਾਕਿ ਸਰਹੱਦ ਤੇ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ

By

Published : Aug 28, 2022, 6:59 AM IST

Updated : Aug 28, 2022, 7:10 AM IST

ਤਰਨ ਤਾਰਨ: ਅਕਸਰ ਪਾਕਿਸਤਾਨ ਵਾਲੇ ਪਾਸਿਓ ਭਾਰਤੀ ਸੀਮਾ 'ਚ ਡਰੋਨ ਦੇ ਦਾਖ਼ਲ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਬੀਤੀ ਰਾਤ ਪਾਕਿਸਤਾਨੀ ਡਰੋਨ ਵੱਲੋਂ ਫਿਰ ਭਾਰਤੀ ਸੀਮਾ ਅੰਦਰ ਦਸਤਕ ਦਿੱਤੀ ਗਈ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਧੀਨ ਆਉਦੀਂ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਬੀਉਪੀ ਕਾਲੀਆਂ ਰਾਹੀ ਪਾਕਿਸਤਾਨੀ ਡਰੋਨ ਭਾਰਤ ਵਿੱਚ ਦਾਖਲ ਹੋਇਆ। ਇਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਹਰਕਤ ਵਿੱਚ ਆਉਦੇਂ ਹੋਏ ਤੁਰੰਤ ਡਰੋਨ ਨੂੰ ਹੇਠਾਂ ਸੁੱਟਣ ਲਈ ਕਰੀਬ 85 ਤੋਂ 90 ਰਾਊਂਡ ਫਾਇਰ ਕੀਤੇ ਗਏ।

ਇਸ ਦੇ ਚੱਲਦਿਆਂ ਕੁਝ ਦੇਰ ਬਾਅਦ ਡਰੋਨ ਮੁੜ ਤੋਂ ਪਾਕਿਸਤਾਨ ਵੱਲ ਨੂੰ ਪਰਤ ਗਿਆ। ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਦੀ ਬਰਾਮਦੀ ਨਹੀਂ ਹੋਈ ਹੈ। ਪੁਲਿਸ ਅਤੇ ਬੀਐਸਐਫ ਵਲੋਂ ਤਲਾਸ਼ੀ ਅਭਿਆਨ ਜਾਰੀ ਹੈ।

ਇਹ ਵੀ ਪੜ੍ਹੋ:ਵਿਜੀਲੈਂਸ ਦਫ਼ਤਰ ਸਾਹਮਣੇ ਕਾਂਗਰਸੀਆਂ ਵੱਲੋਂ ਲਾਏ ਗਏ ਟੈਂਟ ਨੂੰ ਚੁੱਕਿਆ, ਕਾਂਗਰਸੀਆਂ ਨੇ ਖ਼ਾਲੀ ਕਾਰਵਾਈ ਥਾਂ

Last Updated : Aug 28, 2022, 7:10 AM IST

ABOUT THE AUTHOR

...view details