ਤਰਨ ਤਾਰਨ: ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਵੱਡੇ ਗਿਰੋਹ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਜੋ ਕੇ ਖੁਦ ਇੱਕ ਖਤਰਨਾਕ ਅਪਰਾਧੀ ਹੈ। ਇਸਦੇ ਖਿਲਾਫ ਨਜ਼ਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ਼ ਹਨ ਜੋ ਕੇ ਨਸ਼ੇ ਕਰਨ ਦਾ ਵੀ ਆਦੀ ਹੈ।
ਜਦੋਂ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਗੁਰਸੇਵਕ ਸਿੰਘ ਦੇ ਘਰੋਂ ਅੰਮ੍ਰਿਤਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨਾਮ ਦੇ 2 ਖਤਰਨਾਕ ਮੁਲਜ਼ਮ ਨੂੰ ਕਾਬੂ ਕੀਤਾ। ਜਦੋਂ ਫੜੇ ਗਏ ਮੁਲਜ਼ਮਾਂ ਦਾ ਅਪਰਾਧੀ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਹਨਾਂ ’ਤੇ 50 ਤੋਂ ਵੱਧ ਮੁਕੱਦਮੇ ਨਜ਼ਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਦਰਜ ਰਜਿਸਟਰ ਪਾਏ ਗਏ। ਪੁਲਿਸ ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਇੱਕ ਕਤਲ ਕੇਸ ਵਿੱਚ ਨਾਮਜਦ ਸਨ ਜਿਹਨਾਂ ਦੀ ਪੁਲਿਸ ਨੂੰ ਭਾਲ ਸੀ।
ਉਥੇ ਹੀ ਜਦੋਂ ਪੁਲਿਸ ਨੇ ਸ਼ੱਕ ’ਤੇ ਅਧਾਰ ’ਤੇ ਰੇਡ ਕੀਤੀ ਤਾਂ ਅੰਮ੍ਰਿਤਪ੍ਰੀਤ ਸਿੰਘ ਉਰਫ ਅੰਮ੍ਰਿਤ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਪਾਸੋਂ 300 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੋਲ 315 ਬੋਰ ਸਮੇਤ 04 ਰੋਂਦ ਜਿੰਦਾ 315 ਬੋਰ ਬਰਾਮਦ ਹੋਏ ਹਨ। ਉਥੇ ਹੀ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਪਾਸੋਂ ਇੱਕ ਦੇਸੀ ਕੱਟਾ 12 ਬੋਰ ਅਤੇ 04 ਰੋਂਦ ਜਿੰਦਾ 12 ਬੋਰ ਅਤੇ 27 ਐਵੀਡੈਂਸ਼ ਤਹਿਤ ਜਗਪ੍ਰੀਤ ਦੀ ਨਿਸ਼ਾਨਦੇਹੀ ’ਤੇ 1 ਕਿੱਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਪਾਸੋਂ ਇੱਕ ਰਾਈਫਲ 315 ਬੋਰ ਸਮੇਤ 09 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ। ਜੋ ਕਿ ਇਹ ਰਾਈਫਲ ਗੁਰਸੇਵਕ ਸਿੰਘ ਦੀ ਪਤਨੀ ਮਨਜਿੰਦਰ ਕੌਰ ਉਪਰ ਦੋਸ਼ੀਆਂ ਨੂੰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਣ ਲਈ ਦਿੰਦੀ ਸੀ।