ਪੰਜਾਬ

punjab

ETV Bharat / city

ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਤੁਸੀਂ ਵੀ ਰਹੋ ਸਾਵਧਾਨ

ਤਰਨ ਤਾਰਨ ਦੇ ਪਿੰਡ ਪਰਿੰਗੜੀ ਵਿੱਚ ਸੋਸ਼ਲ ਮੀਡੀਆ ਉੱਤੇ ਠੱਗੀ ਦਾ ਸ਼ਿਕਾਰ ਹੋਏ ਇੱਕ ਵਿਅਕਤੀ ਨੇ ਖੁਦਕੁਸ਼ੀ (man committed suicide after fraud) ਕਰ ਲਈ ਹੈ। ਮ੍ਰਿਤਕ ਨੂੰ ਵੱਟਸਐਪ ਕਾਲ ਰਾਹੀਂ ਇੱਕ ਰਿਸ਼ਤੇਦਾਰ ਦੱਸ ਇੱਕ ਵਿਅਕਤੀ ਨੇ 3 ਲੱਖ ਦੀ ਠੱਗੀ ਮਾਰੀ ਹੈ।

man committed suicide after fraud
ਸੋਸ਼ਲ ਮੀਡੀਆ ਉੱਤੇ ਠੱਗੀ ਦਾ ਸ਼ਿਕਾਰ

By

Published : Sep 8, 2022, 6:51 AM IST

Updated : Sep 8, 2022, 7:17 AM IST

ਤਰਨ ਤਾਰਨ:ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਬੇਸ਼ੱਕ ਅਸੀਂ ਅਡਵਾਸ ਹੋ ਗਏ ਹਾਂ, ਪਰ ਇਹ ਤੇਜ਼ੀ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਇਹਨਾਂ ਸੋਸ਼ਲ ਸਾਈਟਾਂ ਰਾਹੀਂ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਤਰਨ ਤਾਰਨ ਦੇ ਪਿੰਡ ਪਰਿੰਗੜੀ ਦਾ ਹੈ, ਜਿੱਥੇ 3 ਲੱਖ ਦੀ ਠੱਗੀ ਦਾ ਸ਼ਿਕਾਰ ਹੋਏ ਇਕ ਬਜ਼ੁਰਗ ਨੇ ਖੁਦਕੁਸ਼ੀ ਕਰ (man committed suicide after fraud) ਲਈ ਹੈ।

ਇਹ ਵੀ ਪੜੋ:Weather Report ਪੰਜਾਬ ਸਮੇਤ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਜਾਰੀ, ਜਾਣੋ ਕਦੋਂ ਪਵੇਗਾ ਮੀਂਹ

ਸੋਸ਼ਲ ਮੀਡੀਆ ਉੱਤੇ ਠੱਗੀ ਦਾ ਸ਼ਿਕਾਰ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਯੂਪੀ ਅਤੇ ਹਰਿਆਣਾ ਤੋਂ ਇੱਕ ਵਿਅਕਤੀ ਨੇ ਸਾਡਾ ਰਿਸ਼ਤੇਦਾਰ ਦੱਸਕੇ ਕਿਹਾ ਕਿ ਮੈਂ ਤੁਹਾਡੇ ਖਾਤੇ ਵਿੱਚ 12 ਲੱਖ ਰੁਪਏ ਭੇਜ (fraud by social media) ਰਿਹਾ ਹਾਂ, ਜਿਸਦਾ ਉਸਨੇ ਇੱਕ ਸਬੂਤ ਵੀ ਭੇਜ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਬਾਅਦ ਵਿੱਚ ਮ੍ਰਿਤਕ ਕੋਲੋ ਉਹ ਵਿਅਕਤੀ ਕੁਝ ਪੈਸਿਆਂ ਦੀ ਮੰਗ ਕਰਨ ਲੱਗਾ ਤੇ ਕਿਹਾ ਕਿ ਮੈਂ ਇਹ ਪੈਸੇ ਇੱਕ ਏਜੰਟ ਨੂੰ ਦੇਣੇ ਹਨ, ਮੈਨੂੰ ਪੈਸਿਆਂ ਦੀ ਲੋੜ ਹੈ ਤੇ ਮੈਂ ਤੁਹਾਡੇ ਖਾਤੇ ਵਿੱਚ 12 ਲੱਖ ਵੀ ਪਾ ਦੇਵਾਂਗਾ ਤੁਸੀਂ ਮੈਨੂੰ ਆਪਣਾ ਬੈਂਕ ਖਾਤਾ ਭੇਜ ਦਿਓ।

ਸੋਸ਼ਲ ਮੀਡੀਆ ਉੱਤੇ ਠੱਗੀ ਦਾ ਸ਼ਿਕਾਰ

ਉਹਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਉਸ ਵਿਅਕਤੀ ਉਤੇ ਵਿਸ਼ਵਾਸ਼ ਕਰਕੇ ਉਸ ਦੇ ਖਾਤੇ ਵਿੱਚ 3 ਲੱਖ ਰੁਪਏ ਪਾ ਦਿੱਤੇ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਸਾਡੇ ਖਾਤੇ ਵਿੱਚ 12 ਲੱਖ ਰੁਪਏ ਨਾ ਆਏ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਠੱਗੀ ਦਾ ਸ਼ਿਕਾਰ ਹੋ ਗਏ ਹਾਂ। ਉਹਨਾਂ ਨੇ ਦੱਸਿਆ ਕਿ ਇਸੇ ਦੁਖ ਕਾਰਨ ਉਹਨਾਂ ਨੇ ਬਜ਼ੁਰਗ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਕਾਰਨ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜੋ:ਅੱਜ ਦਾ ਰਾਸ਼ੀਫਲ, ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

Last Updated : Sep 8, 2022, 7:17 AM IST

ABOUT THE AUTHOR

...view details