ਪੰਜਾਬ

punjab

ETV Bharat / city

RDX ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਅਦਾਲਤ ਨੇ 6 ਦਿਨ ਦੀ ਰਿਮਾੰਡ 'ਤੇ ਭੇਜਿਆ - ਜੋਬਨਜੀਤ ਸਿੰਘ

ਮੁਲਜ਼ਮ ਵੱਲੋਂ ਪਾਕਿਸਤਾਨ ਦੇ ਬਿਲਾਲ ਸੰਧੂ ਦੇ ਕਹਿਣ ਆਰ.ਡੀ.ਐਕਸ ਨੂੰ ਲਿਆਂਦਾ ਸੀ ਜਿਸ ਨੂੰ ਨੌਸ਼ਹਿਰਾ ਪੰਨੂਆਂ ਵਿੱਚ ਫਿੱਟ ਕਰਨਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਅਦਾਲਤ ਵੱਲੋਂ 6 ਦਿਨ ਦਾ ਰਿਮਾੰਡ ਲਿਆ ਗਿਆ ਹੈ।

main accused in RDX case was arrested and remanded in custody for six days
RDX ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਅਦਾਲਤ ਨੇ 6 ਦਿਨ ਦੀ ਰਿਮਾੰਡ 'ਤੇ ਭੇਜਿਆ

By

Published : Jun 5, 2022, 2:09 PM IST

ਤਰਨ ਤਾਰਨ: ਆਰ.ਡੀ.ਐਕਸ ਬਰਾਮਦ ਮਾਮਲੇ ਵਿੱਚ ਪੁਲਿਸ ਵੱਲੋਂ ਮੁੱਖ ਮੁਲਜ਼ਮ ਜੋਬਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਸ ਵੱਡੀ ਕਾਮਯਾਬੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਨੂੰ ਗ੍ਰਿਫ਼ਤਾਰ ਕਰਨ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਸੀ ਅਤੇ ਪੁਲਿਸ ਵੱਲੋਂ ਇਸ ਮੁਲਜ਼ਮ ਨੂੰ ਟੈਕਨੀਕਲ ਤੱਥਾਂ ਦੇ ਆਧਾਰ 'ਤੇ ਜੈਪੁਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਲਿੰਕ ਪਾਕਿਸਾਤਨ ਵਿੱਚ ਬੈਠੇ ਕੁੱਝ ਲੋਕਾਂ ਨਾਲ ਲਿੰਕ ਦੱਸੇ ਜਾ ਰਹੇ ਹਨ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਵੱਲੋਂ ਪਾਕਿਸਤਾਨ ਦੇ ਬਿਲਾਲ ਸੰਧੂ ਦੇ ਕਹਿਣ ਆਰ.ਡੀ.ਐਕਸ ਨੂੰ ਲਿਆਂਦਾ ਸੀ ਜਿਸ ਨੂੰ ਨੌਸ਼ਹਿਰਾ ਪੰਨੂਆਂ ਵਿੱਚ ਫਿੱਟ ਕਰਨਾ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਅਦਾਲਤ ਵੱਲੋਂ 6 ਦਿਨ ਦਾ ਰਿਮਾੰਡ ਲਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਤੋਂ ਕੁਝ ਹੋਰ ਵੀ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ।

ਤਰਨ ਤਾਰਨ ਪੁਲਿਸ ਨੇ 8 ਸਈ ਨੂੰ 2 ਮੁਲਜ਼ਮਾਂ ਨੂੰ 2.5 ਕਿਲੋ ਆਰ.ਡੀ.ਐਕਸ ਸਮੇਤ ਕਾਬੂ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਅਤੇ ਜਗਤਾਰ ਸਿੰਘ ਵਾਸੀ ਅਜਨਾਲਾ ਵਜੋਂ ਹੋਈ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਸਨ। ਪੁਲਿਸ ਨੂੰ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਸੀ ਕਿ ਮੁਲਜ਼ਮ ਆਪਣੇ ਸਾਥੀ ਜੋਬਨਜੀਤ ਸਿੰਘ ਲਈ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ: ਘੱਲੂਘਾਰਾ ਦਿਵਸ ਨੂੰ ਲੈ ਕੇ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਅਲਰਟ, ਸ਼ਹਿਰ ਵਿੱਚ ਕੱਢਿਆ ਫ਼ਲੈਗ ਮਾਰਚ

ABOUT THE AUTHOR

...view details