ਪੰਜਾਬ

punjab

ETV Bharat / city

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ‘ਗੁਰੂ ਦਾ ਪੰਜਾਬ, ਮੰਗਦਾ ਜਵਾਬ’ ਲਹਿਰ ਦੀ ਸ਼ੁਰੂਆਤ - ਗੁਰੂ ਦਾ ਪੰਜਾਬ ਮੰਗਦਾ ਜਵਾਬ

ਸ਼ਹਿਰ ’ਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਵਿਸ਼ੇਸ਼ ਮੀਟਿੰਗ ਜਗਦੀਸ਼ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦੇਸੀ ਮਹੀਨੇ ਦੇ ਨਵੇਂ ਸਾਲ ਵਾਲੇ ਦਿਨ ਨਵੀਂ ਲਹਿਰ 'ਗੁਰੂ ਦਾ ਪੰਜਾਬ ਮੰਗਦਾ ਜਵਾਬ' ਚਲਾਈ ਗਈ। ਜਿਸ ਵਿੱਚ ਮਲਕ ਭਾਗੋ ਵਰਗੇ ਦੁਸ਼ਟਾਂ ਤੋਂ ਹਿਸਾਬ ਮੰਗਿਆ ਗਿਆ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ‘ਗੁਰੂ ਦਾ ਪੰਜਾਬ ਮੰਗਦਾ ਜਵਾਬ’ ਨਵੀਂ ਲਹਿਰ ਦੀ ਸ਼ੁਰੂਆਤ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ‘ਗੁਰੂ ਦਾ ਪੰਜਾਬ ਮੰਗਦਾ ਜਵਾਬ’ ਨਵੀਂ ਲਹਿਰ ਦੀ ਸ਼ੁਰੂਆਤ

By

Published : Mar 14, 2021, 6:53 PM IST

ਤਰਨਤਾਰਨ: ਸ਼ਹਿਰ ’ਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਵਿਸ਼ੇਸ਼ ਮੀਟਿੰਗ ਜਗਦੀਸ਼ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦੇਸੀ ਮਹੀਨੇ ਦੇ ਨਵੇਂ ਸਾਲ ਵਾਲੇ ਦਿਨ ਨਵੀਂ ਲਹਿਰ 'ਗੁਰੂ ਦਾ ਪੰਜਾਬ ਮੰਗਦਾ ਜਵਾਬ' ਚਲਾਈ ਗਈ। ਜਿਸ ਵਿੱਚ ਮਲਕ ਭਾਗੋ ਵਰਗੇ ਦੁਸ਼ਟਾਂ ਤੋਂ ਹਿਸਾਬ ਮੰਗਿਆ ਗਿਆ।

ਇਹ ਵੀ ਪੜੋ: ਐਂਟੀਲੀਆ ਕੇਸ: 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਾਜੇ ਗ੍ਰਿਫਤਾਰ, ਕੋਰਟ ’ਚ ਕੀਤਾ ਜਾਵੇਗਾ ਪੇਸ਼

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਗਦੀਸ਼ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਗੁਰੂ ਦਾ ਪੰਜਾਬ ਹਿਸਾਬ ਮੰਗਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ ਤੇ ਹੁਣ ਵੀ ਇਹ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਜੋ ਕਿ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾਂਗੇ ਕਿ ਲੋਕ ਪੰਜਾਬ ਸਰਕਾਰ ਤੋਂ 4 ਸਾਲਾਂ ਦਾ ਜਵਾਬ ਮੰਗਣ।

ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਿਖਰਾਂ ’ਤੇ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ’ਚ ਚੱਲ ਰਹੇ ਅੰਬਾਨੀ-ਅੰਡਾਨੀ ਦੇ ਵਪਾਰ ਬਾਰੇ ਦੱਸਿਆਂ ਜਾਵੇ ਤਾਂ ਜੋ ਉਸ ਦਾ ਵਿਰੋਧ ਕੀਤਾ ਜਾ ਸਕੇ।

ਇਹ ਵੀ ਪੜੋ: ਦਿੱਲੀ ਕਮੇਟੀ ਦਾ ਇਸ਼ਤਿਹਾਰਾਂ ਵੱਲ ਵਧੇਰੇ ਧਿਆਨ: ਸਰਨਾ

ABOUT THE AUTHOR

...view details