ਪੰਜਾਬ

punjab

ETV Bharat / city

ਜੰਮੂ-ਕਸ਼ਮੀਰ ’ਚ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਨੌਗਾਮ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਪੰਜਾਬ ਦੇ ਜ਼ਿਲ੍ਹੇ ਤਰਨ ਤਾਰਨ ਦਾ ਰਹਿਣ ਵਾਲਾ ਲਾਂਸ ਨਾਇਕ ਸਤਬੀਰ ਸਿੰਘ ਸਿੰਘ ਸ਼ਹੀਦ ਹੋ ਗਿਆ ਹੈ।

ਜੰਮੂ-ਕਸ਼ਮੀਰ ’ਚ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ
ਜੰਮੂ-ਕਸ਼ਮੀਰ ’ਚ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ

By

Published : Dec 30, 2021, 11:15 AM IST

Updated : Dec 30, 2021, 11:31 AM IST

ਤਰਨ ਤਾਰਨ:ਜੰਮੂ-ਕਸ਼ਮੀਰ ਦੇ ਨੌਗਾਮ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਲਾਂਸ ਨਾਇਕ ਸਤਬੀਰ ਸਿੰਘ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜੋ 19 ਰਾਸ਼ਟਰੀ ਰਾਈਫਲਜ਼ ਵਿੱਚ ਭਰਤੀ ਹੋਇਆ ਸੀ।

ਇਹ ਵੀ ਪੜੋ:ਜੰਮੂ-ਕਸ਼ਮੀਰ: ਦੱਖਣੀ ਕਸ਼ਮੀਰ 'ਚ ਦੋ ਮੁੱਠਭੇੜਾਂ ਵਿੱਚ 6 ਅੱਤਵਾਦੀ ਢੇਰ

ਦੱਸ ਦਈਏ ਕਿ ਨੌਗਾਮ ਵੇਰੀਨਾਗ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਲਾਂਸ ਨਾਇਕ ਸਤਬੀਰ ਸਿੰਘ ਜ਼ਖ਼ਮੀ ਹੋ ਗਏ ਹਨ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉਹਨਾਂ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਏ ਦਮ ਤੋੜ ਦਿੱਤਾ।

ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਫ਼ੌਜ ਦੇ ਤਿੰਨ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਤੇ ਬਾਅਦ 'ਚ ਇਲਾਜ਼ ਦੌਰਾਨ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ ਬਾਕੀ ਦੀ ਹਾਲਤ ਸਥਿਰ ਹੈ।

6 ਅੱਤਵਾਦੀ ਢੇਰ

ਉਹਨਾਂ ਨੇ ਦੱਸਿਆ ਕਿ ਕੁੱਲ 2 ਪਾਕਿਸਤਾਨੀ ਅੱਤਵਾਦੀ ਅਤੇ ਜੈਸ਼ ਦੇ 4 ਸਥਾਨਕ ਅੱਤਵਾਦੀ ਮਾਰੇ ਗਏ ਹਨ, ਜਿਹਨਾਂ ਤੋਂ 2 ਐਮ 4 ਰਾਈਫਲਾਂ ਅਤੇ 4 ਏ ਕੇ 47 ਬਰਾਮਦ ਕੀਤੀਆਂ ਗਈਆਂ ਹਨ।

ਆਈਜੀਪੀ ਕਸ਼ਮੀਰ ਨੇ ਦੱਸਿਆ ਕਿ ਕੁਲਗਾਮ ਵਿੱਚ ਜੈਸ਼ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ, 1 ਪਾਕਿਸਤਾਨੀ ਅੱਤਵਾਦੀ ਅਤੇ 2 ਸਥਾਨਕ ਅੱਤਵਾਦੀ ਸਨ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਕੋਈ ਸੰਪੱਤੀ ਦਾ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜੋ:J&K: ਅਨੰਤਨਾਗ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ, 1 ਪੁਲਿਸ ਜਵਾਨ ਸ਼ਹੀਦ

ਅਨੰਤਨਾਗ ਮੁਕਾਬਲੇ ਵਿੱਚ ਰਾਤ ਨੂੰ ਸ਼ੁਰੂਆਤੀ ਗੋਲੀਬਾਰੀ ਵਿੱਚ ਅਤੇ ਤੜਕੇ 2 ਵਜੇ ਇੱਕ ਹੋਰ ਅੱਤਵਾਦੀ ਮਾਰਿਆ ਗਿਆ ਸੀ।

Last Updated : Dec 30, 2021, 11:31 AM IST

ABOUT THE AUTHOR

...view details